ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ

06/19/2018 12:22:33 AM

ਸੰਗਰੂਰ, (ਬੇਦੀ,  ਵਿਵੇਕ  ਸਿੰਧਵਾਨੀ, ਯਾਦਵਿੰਦਰ)– ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸਿਹਤ ਵਿਭਾਗ ਸੰਗਰੂਰ ਪੂਰੀ ਤਰ੍ਹਾਂ ਸਰਗਰਮ  ਹੈ,  ਜਿਸ ਤਹਿਤ ਸਿਹਤ ਵਿਭਾਗ ਸੰਗਰੂਰ ਦੀ ਫੂਡ ਸੇਫਟੀ ਟੀਮ ਨੇ ਛਾਪੇਮਾਰੀ ਕੀਤੀ, ਜਿਸ ਦੌਰਾਨ ਕਲੋਦੀ ਦੇ ਇਕ ਦੁੱਧ ਚਿਲਿੰਗ ਸੈਂਟਰ ਤੋਂ ਸੁੱਕਾ ਦੁੱਧ ਦਾ ਪਾਊਡਰ ਅਤੇ ਸੈਕਰਿਨ ਕੈਮੀਕਲ ਪ੍ਰਾਪਤ ਹੋਇਆ, ਜਿਸ ਨੂੰ ਸੀਲ ਕੀਤਾ ਗਿਆ ਅਤੇ ਇੱਥੋਂ ਪ੍ਰਾਪਤ ਹੋਇਆ ਕਰੀਬ 150 ਲਿਟਰ  ਕਾਸਟਿਕ ਸੋਡਾ ਜੋ ਐਕਸਪਾਇਰ (ਮਿਆਦ ਖਤਮ) ਸੀ, ਨੂੰ ਨਸ਼ਟ ਕਰਵਾਇਆ ਗਿਆ ਅਤੇ ਇੱਥੋਂ ਵੱਖ-ਵੱਖ ਸੈਂਪਲ ਲਏ ਗਏ। ਇਸ ਤੋਂ ਇਲਾਵਾ ਪਿੰਡ ਭਡ਼ੋ, ਕਮੋਮਾਜਰਾ, ਬਾਲਦ ਖੁਰਦ ਵਿਖੇ ਡੇਅਰੀਆਂ ਅਤੇ ਬਰਫ ਕਾਰਖਾਨੇ ਜਾ ਕੇ ਦੁੱਧ, ਪਨੀਰ ਅਤੇ ਬਰਫ ਦੇ ਸੈਂਪਲ ਭਰੇ ਗਏ।
 ਫੂਡ ਸੇਫਟੀ ਟੀਮ ਵੱਲੋਂ ਭਵਾਨੀਗਡ਼੍ਹ ਫਲ, ਸਬਜ਼ੀ ਮੰਡੀ ਵਿਚ ਗਲੇ-ਸੜੇ ਅਤੇ ਚਾਈਨੀਜ਼ ਕੈਮੀਕਲ ਪੁਡ਼ੀਆਂ ਨਾਲ ਪਕਾਏ ਜਾ ਰਹੇ ਅੰਬ ਵੀ ਸੁਟਵਾਏ ਗਏ। ਸਹਾਇਕ ਕਮਿਸ਼ਨਰ ਫੂਡ ਸੰਗਰੂਰ  ਰਵਿੰਦਰ ਗਰਗ ਅਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਸੈਂਪਲ ਪਰਖ ਵਾਸਤੇ ਲੈਬ ਵਿਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਉਪਰੰਤ ਫੂਡ ਸੇਫਟੀ ਐਂਡ ਸਟੈਂਡਰਜ਼ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Related News