ਕਤਲ ਕੇਸ ਦੇ ਦੋਸ਼ੀ ਗ੍ਰਿਫਤਾਰ

06/19/2018 12:24:25 AM

ਰੂਪਨਗਰ, (ਵਿਜੇ)- ਇਕ ਕਤਲ ਕੇਸ ਦੇ ਮਾਮਲੇ ’ਚ ਜ਼ਿਲਾ ਪੁਲਸ ਨੇ ਦੋਸ਼ੀਅਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 17 ਮਈ ਨੂੰ ਪਿੰਡ ਉਪਰਲੇ ਨਲਹੋਟੀ ਦੇ ਨਜ਼ਦੀਕ ਜਸਵੀਰ ਸਿੰਘ ਉਰਫ ਫੌਜੀ ਪੁੱਤਰ ਦੇਵ ਰਾਜ ਵਾਸੀ ਪਿੰਡ ਚੰਦਿਆਣੀ ਖੁਰਦ ਥਾਣਾ ਪੋਜੇਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਕਤਲ ਮਨਜੀਤ ਸਿੰਘ ਪੁੱਤਰ ਪਰਸ਼ੋਤਮ ਲਾਲ, ਅਜੇ ਕੁਮਾਰ ਪੁੱਤਰ ਤੀਰਥ ਰਾਮ ਨਿਵਾਲੀ ਪਿੰਡ ਚੰਦਿਆਣੀ ਖੁਰਦ ਥਾਣਾ ਪੋਜੇਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨੇ ਤੇਜ਼ਧਾਰ ਹਥਿਆਰਾ ਦੇ ਨਾਲ ਆਪਣੇ ਹੋਰ ਅਣਪਛਾਤੇ ਸਾਥੀਆਂ ਨਾਲ ਮਿਲਕੇ ਕਰ ਦਿੱਤਾ ਸੀ। ਜਿਸ ’ਤੇ ਮੁਕੱਦਮਾ ਥਾਣਾ ਨੂਰਪੁਰਬੇਦੀ ਜ਼ਿਲਾ ਰੂਪਨਗਰ ਬਰਬਿਆਨ ਦੇਵ ਰਾਜ ਪੁੱਤਰ ਤੇਲੂ ਰਾਮ ਵਾਸੀ ਪਿੰਡ ਚੰਦਿਆਣੀ ਖੁਰਦ ਥਾਣਾ ਪੋਜੇਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦਰਜ ਰਜਿਸਟਰ ਕੀਤਾ ਗਿਆ ਸੀ। 
 ਮਾਮਲੇ ਦੀ ਤਫਤੀਸ਼ ਰਮਿੰਦਰ ਸਿੰਘ, ਡੀ.ਐੱਸ.ਪੀ. ਸਬਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਐੱਸ.ਆਈ. ਦੇਸ ਰਾਜ ਮੁੱਖ ਅਫਸਰ ਥਾਣਾ ਨੂਰਪੁਰਬੇਦੀ ਅਤੇ ਏ.ਐੱਸ.ਆਈ. ਬਲਬੀਰ ਸਿੰਘ ਇੰਚਾਰਜ਼ ਪੀ.ਪੀ. ਕਲਵਾਂ ਵਲੋ ਕੀਤੀ ਜਾ ਰਹੀ ਸੀ। 17 ਜੂਨ ਨੂੰ ਮਨਜੀਤ ਸਿੰਘ ਅਤੇ ਅਜੇ ਕੁਮਾਰ ਨੂੰ ਸਮੇਤ ਵਾਰਦਾਤ ਵਿੱਚ ਵਰਤੀ ਗਈ ਕਾਰ ਸਮੇਤ ਗ੍ਰਿਫਤਾਰ ਕੀਤਾ ਅਤੇ ਤਲਾਸ਼ੀ ਦੌਰਾਨ ਅਜੇ ਕੁਮਾਰ ਤੋਂ 315 ਬੋਰ ਦਾ ਦੇਸੀ ਪਿਸਤੋਲ 4 ਕਾਰਤੂਸ ਜਿੰਦਾ ਅਤੇ 02 ਖੋਲ ਕਾਰਤੂਸ ਬਰਾਮਦ ਹੋਏ ਹਨ। ਇੰਨਾਂ ਦੀ ਪੁੱਛ-ਗਿੱਛ ਤੇ ਮਿਤੀ 17.05.2018 ਨੂੰ ਮਰਨ ਵਾਲੇ ਜਸਵੀਰ ਸਿੰਘ ਉਰਫ ਫੌਜੀ ਦੀ ਰੇਕੀ ਪਰਮਿੰਦਰ ਸਿੰਘ ਉਰਫ ਬੰਟੀ ਪੁੱਤਰ ਸੁਰਜੀਤ ਸਿੰਘ ਵਾਸੀ ਚੰਦਿਆਣੀ ਖੁਰਦ ਨੇ ਕੀਤੀ ਸੀ ਅਤੇ ਜਸਵੀਰ ਸਿੰਘ ਦੀ ਮੌਜੂਦਗੀ ਪੀਰ ਨਿਗਾਹਾ ਹਿਮਾਚਲ ਪ੍ਰਦੇਸ਼ ਵਿਚ ਹੋਣ ਅਤੇ ਉਥੋ ਚੱਲਨ ਦੀ ਇਤਲਾਹ ਦਿੱਤੀ ਸੀ ਜਿਸ ਨੂੰ ਵੀ ਇਸ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ  ਤੋਂ  ਹੋਰ ਪੁੱਛ-ਗਿੱਛ ਜਾਰੀ ਹੈ।


Related News