ਸਿੱਖ ਨੌਜਵਾਨ ਦੀ ''ਦਿ ਅਮੇਜ਼ਿੰਗ ਰੇਸ ਕੈਨੇਡਾ'' ਮੁਕਾਬਲੇ ਲਈ ਹੋਈ ਚੋਣ

06/18/2018 11:01:33 PM

ਮਿਸੀਸਾਗਾ— ਬਰੈਂਪਟਨ ਦੇ 22 ਸਾਲਾ ਸਿੱਖ ਨੌਜਵਾਨ ਅਕਾਸ਼ ਸਿੱਧੂ ਤੇ ਮਿਸੀਸਾਗਾ ਦੇ ਜੌਸਫ ਟਰੋਂਗ ਦੀ ਚੋਣ 'ਦਿ ਅਮੇਜ਼ਿੰਗ ਰੇਸ ਕੈਨੇਡਾ : ਹੀਰੋਜ਼ ਐੈਡਿਸ਼ਨ' ਮੁਕਾਬਲੇ ਲਈ ਹੋਈ ਹੈ। ਜੋ ਕਿ 3 ਜੁਲਾਈ ਤੋਂ ਸ਼ੁਰੂ ਹੋਵੇਗਾ। ਸਿੱਖ ਨੌਜਵਾਨ ਅਕਾਸ਼ ਸਿੱਧੂ ਨੇ ਕਿਹਾ ਕਿ ਜਦੋਂ ਉਸ ਨੂੰ ਇਸ ਸਬੰਧੀ ਖਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਕਿਹਾ ਕਿ ਉਹ ਇਸ ਮੁਕਾਬਲੇ 'ਚ ਹਿੱਸਾ ਲੈਣ ਲਈ ਕਾਫੀ ਉਤਸੁਕ ਹੈ। ਅਕਾਸ਼ ਤੇ ਜੌਸਫ ਦੋਵੇ ਹਾਈ ਸਕੂਲ ਤੋਂ ਹੀ ਇਕ ਦੂਜੇ ਦੇ ਚੰਗੇ ਦੋਸਤ ਹਨ। ਉਨ੍ਹਾਂ ਦੇ ਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣਾ ਨਾਨ-ਪਰਾਫਿਟ ਚੈਰਿਟੀ ਬਿਜਨੈਸ ਸ਼ੁਰੂ ਕਰ ਲਿਆ ਸੀ।


Related News