ਬੁਖਾਰੀ ਨੇ ਹੱਤਿਆ ਤੋਂ ਕੁਝ ਦਿਨ ਪਹਿਲਾਂ ਮਹਿਬੂਬਾ ਤੋਂ ਸੁਰੱਖਿਆ ਵਧਾਉਣ ਦੀ ਕੀਤੀ ਸੀ ਮੰਗ : ਦੁਲਤ

06/18/2018 9:47:41 PM

ਲੰਡਨ— ਖੁਫੀਆ ਬਿਊਰੋ ਦੇ ਸਾਬਕਾ ਨਿਦੇਸ਼ਕ ਏ.ਐੱਸ. ਦੁਲਤ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਨੇ ਕੁਝ ਦਿਨ ਪਹਿਲਾਂ ਹੀ ਸੁਰੱਖਿਆ ਵਧਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਸੰਪਰਕ ਕੀਤਾ ਸੀ। ਬੁਖਾਰੀ ਦੀ ਪਿਛਲੇ ਹਫਤੇ ਸ਼੍ਰੀਨਗਰ 'ਚ ਹੱਤਿਆ ਕਰ ਦਿੱਤੀ ਗਈ। ਦੈਨਿਕ ਖਬਰ 'ਰਾਇਜ਼ਿੰਗ ਕਸ਼ਮੀਰ' ਦੇ ਪ੍ਰਧਾਨ ਸੰਪਾਦਕ ਬੁਖਾਰੀ ਦੀ 14 ਜੂਨ ਨੂੰ ਸ਼੍ਰੀਨਗਰ 'ਚ ਉਨ੍ਹਾਂ ਦੇ ਦਫਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਜੀ ਸੁਰੱਖਿਆ ਗਾਰਡ ਦੇ ਤੌਰ 'ਤੇ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ 2 ਪੁਲਸ ਅਧਿਕਾਰੀ ਵੀ ਇਸ ਹਮਲੇ 'ਚ ਮਾਰੇ ਗਏ ਸਨ। ਸਰਕਾਰ ਨੇ ਇਨ੍ਹਾਂ ਹੱਤਿਆਵਾਂ ਲਈ ਕਸ਼ਮੀਰ 'ਚ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਪਿਛਲੇ ਹਫਤੇ ਇਥੇ ਦੁਲਤ ਨੇ ਇਕ ਬਿਆਨ 'ਚ ਕਿਹਾ, 'ਬੁਖਾਰੀ ਨੇ ਵੱਖਵਾਦ, ਅੱਤਵਾਦ 'ਚ ਵਾਧਾ ਤੇ ਵਿਆਪਕ ਡਰ ਦੀ ਵਾਰ-ਵਾਰ ਚਿਤਾਵਨੀ ਦਿੱਤੀ ਸੀ ਤੇ ਕਿਹਾ ਸੀ ਕਿ ਅਜਿਹੇ ਮਾਹੌਲ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ।' ਦੁਲਤ ਨੇ ਸਵਾਲ ਕੀਤਾ ਕਿ ਬੁਖਾਰੀ ਨੇ ਸੁਰੱਖਿਆ ਵਧਾਉਣ ਦੀ ਮੰਗ ਨਾਲ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨਾਲ ਸੰਪਰਕ ਕੀਤਾ ਸੀ।
ਸਾਬਕਾ ਖੁਫੀਆ ਮੁਖੀ ਨੇ ਕਿਹਾ, '6 ਹਫਤੇ ਪਹਿਲਾਂ ਇਸਤਾਂਬੁਲ 'ਚ ਸਾਡੀ ਮੁਲਾਕਾਤ ਹੋਈ ਸੀ ਜਿਥੇ ਉਨ੍ਹਾਂ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਇਕ ਪੰਦਰਾਵਾੜੇ ਤੋਂ ਜ਼ਿਆਦਾ ਸਮੇਂ ਤਕ ਯਾਤਰਾ ਕਰਨ ਦੇ ਬਾਵਜੂਦ ਉਹ 23 ਮਾਰਚ ਨੂੰ ਮੇਰੀ ਪੁਸਤਕ 'ਦਿ ਸਪਾਈ ਕ੍ਰਾਨਿਕਲਸ' ਦੀ ਘੁੰਢ ਚੁਕਾਈ ਮੌਕੇ ਸ਼੍ਰੀਨਗਰ ਤੋਂ ਦਿੱਲੀ ਆਏ।'


Related News