ਲੋਕ ਸਭਾ ਚੋਣਾਂ 'ਚ ਭਾਜਪਾ ਦਾ ਬਿਸਤਰਾ ਹੋਵੇਗਾ ਗੋਲ : ਭੱਟੀ

06/18/2018 9:24:39 PM

ਬੁਢਲਾਡਾ (ਮਨਜੀਤ) ਕਾਂਗਰਸ ਪਾਰਟੀ ਵੱਲੋਂ ਮਹਿੰਗਾਈ ਵਿਰੁੱਧ ਅੰਦੋਲਨ ਨੂੰ ਲੈ ਕੇ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਸੁਖਦੇਵ ਸਿੰਘ ਭੱਟੀ ਸਾਬਕਾ ਆਈ.ਪੀ.ਐੱਸ ਅਧਿਕਾਰੀ ਦੀ ਅਗਵਾਈ ਵਿਚ ਪਿੰਡ ਮੱਲ ਸਿੰਘ ਵਾਲਾ, ਰਾਮਨਗਰ ਭੱਠਲ, ਸਤੀਕੇ ਆਦਿ ਪਿੰਡਾਂ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸਨ ਕੀਤੇ ਗਏ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ। ਜਿਸ ਦੌਰਾਨ ਸੰਬੋਧਨ ਕਰਦਿਆ ਭੱਟੀ ਨੇ ਕਿਹਾ ਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋ ਤੰਗ ਹਨ ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਬਿਸਤਰਾ ਇਕੱਠਾ ਹੋਣਾ ਲਗਭਗ ਤੈਅ ਹੈ। ਇਸ ਮੋਕੇ ਮਾਸਟਰ ਪ੍ਰਕਾਸ ਚੰਦ ਸਰਮਾ, ਹਰਪ੍ਰੀਤ ਪਿਆਰੀ, ਨਵੀਨ ਕਾਲਾ, ਜਗਪਾਲ ਸਿੰਘ ਭੱਠਲ, ਕੁਲਵਿੰਦਰ ਸਿੰਘ ਭੱਠਲ, ਜਗਦੀਸ ਸਿੰਘ, ਮੇਲਾ ਸਿੰਘ ਆਦਿ ਸ਼ਾਮਲ ਸਨ।
ਕਾਮਰੇਡਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ

PunjabKesari
ਬੋਹਾ (ਮਨਜੀਤ) ਮਹਿੰਗਾਈ ਦੇ ਵਿਰੋਧ ਤੇ ਮਨਰੇਗਾਂ ਕੰਮਾਂ ਚ ਕੱਟ ਲਗਾਉਣ ਲਈ ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਬੋਹਾ ਸਰਕਲ ਦੇ ਪਿੰਡ ਗਾਮੀਵਾਲਾ ਤੇ ਗੰਢੂ ਕਲਾ ਵਿਖੇ ਰੋਸ ਮੁਜ਼ਾਹਰਾ ਕੀਤਾ। ਜਿਸ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਸਹਾਇਕ ਸਕੱਤਰ ਕਾ: ਸੀਤਾ ਰਾਮ ਗੋਬਿੰਦਪੁਰਾ ਅਤੇ ਕਾ: ਵੇਦ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2019 ਦੀਆਂ ਆਮ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਉਲਟ ਟੈਕਸਾਂ ਦਾ ਬੋਝ ਪਾ ਕੇ ਅਤੇ ਹੋਰ ਲੋਕ ਵਿਰੋਧੀ ਫੈਸਲੇ ਲੈ ਕੇ ਆਮ ਜਨਤਾ ਦਾ ਜੀਣਾਂ ਦੁੱਭਰ ਕਰ ਦਿੱਤਾ ਹੈ। ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਬੇਰੁਜਗਾਰਾਂ ਨੂੰ ਰੁਜਗਾਰ ਦੇਣ, ਕਿਸਾਨੀ ਕਰਜ਼ੇ ਮੁਆਫ ਕਰਨ ਆਦਿ ਦੇ ਮਸਲਿਆ ਤੇ ਬੁਰੀ ਤਰਾਂ ਫੇਲ ਹੋਈ ਹੈ। ਇਸ ਮੌਕੇ ਗੁਰਬਚਨ ਸਿੰਘ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਜੱਗਾ ਸਿੰਘ ਸ਼ੇਰਖਾਂ, ਜੇਠੂ ਸਿੰਘ, ਨਛੱਤਰ ਸਿੰਘ ਰਿਉਂਦ, ਬਾਵਾ ਸਿੰਘ, ਲਾਲਾ ਸਿੰਘ ਗੰਢੂਆਂ ਆਦਿ ਸ਼ਾਮਲ ਸਨ।


Related News