ਜਨਤਕ ਥਾਵਾਂ ''ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

06/18/2018 8:34:53 PM

ਬੁਢਲਾਡਾ,(ਮਨਜੀਤ)— 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਥਾਨਕ ਸਿਵਲ ਹਸਪਤਾਲ ਦੇ ਸਿਹਤ ਕਰਮੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ/ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਜ਼ਿਆਦਾ ਪੱਕੇ ਫਲਾਂ ਨੂੰ ਨਸ਼ਟ ਕਰਵਾਇਆ ਗਿਆ। ਜਾਣਕਾਰੀ ਦਿੰਦਿਆ ਸਬ-ਡਵੀਜ਼ਨਲ ਸਿਵਲ ਹਸਪਤਾਲ ਬੁਢਲਾਡਾ ਦੇ ਬਲਾਕ ਐਜੂਕੇਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ: ਰਵਿੰਦਰ ਕੁਮਾਰ ਗਰਗ ਵੱਲੋਂ ਗਠਿਤ ਟੀਮ ਜਿਸ ਵਿੱਚ ਸਿਹਤ ਸੁਪਰਵਾਇਜ਼ਰ ਭੁਪਿੰਦਰ ਸਿੰਘ, ਭੋਲਾ ਸਿੰਘ ਵਿਰਕ ਅਤੇ ਹੋਰ ਮੁਲਾਜ਼ਮਾਂ ਨੇ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲੇ 19 ਵਿਅਕਤੀਆਂ ਦੇ ਚਲਾਨ ਕੱਟ ਕੇ ਮੌਕੇ 'ਤੇ ਹੀ ਜੁਰਮਾਨੇ ਵਜੋਂ 2040 ਰੁਪਏ ਵਸੂਲ ਕੀਤੇ ਗਏ। ਇਸ ਦੌਰਾਨ ਤੰਬਾਕੂ ਵਿਰੋਧੀ ਕਾਨੂੰਨ 'ਕੋਟਪਾ' ਸਬੰਧੀ ਨੁੱਕੜ ਮੀਟਿੰਗਾਂ ਵੀ ਕੀਤੀਆਂ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ । ਇੰਨ੍ਹਾਂ ਸਿਹਤ ਕਰਮੀਆਂ ਨੇ ਸ਼ਹਿਰ ਦੀਆਂ ਫਲਾ ਵਾਲੀਆਂ ਰੇੜੀਆਂ ਤੇ ਦੁਕਾਨਾਂ ਤੋਂ ਜ਼ਿਆਦਾ ਪੱਕੇ ਹੋਏ ਫਲਾਂ ਨੂੰ ਵੀ ਨਸ਼ਟ ਕਰਵਾਇਆ। ਇਸ ਮੌਕੇ ਕਸਤੂਰੀ ਲਾਲ, ਭੁਪਿੰਦਰ ਕੁਮਾਰ, ਏ ਐੱਸ ਆਈ ਬਲਵਿੰਦਰ ਸਿੰਘ, ਹਰਕੇਸ਼ ਸਿੰਘ, ਪ੍ਰਮੋਦ ਕੁਮਾਰ, ਨਵਦੀਪ ਕਾਠ, ਯਸ਼ਪਾਲ ਆਦਿ ਸਿਹਤ ਕਰਮੀ ਮੌਜੂਦ ਸਨ ।

 


Related News