''ਰਿਫਰੈਂਡਮ'' ਮਾਮਲਾ-ਖਹਿਰੇ ਦੀ ਕਰਵਾ ਨਾ ਦੇਵੇ ਛੁੱਟੀ!

06/18/2018 7:15:16 PM

ਲੁਧਿਆਣਾ (ਜ. ਬ.) : ਆਮ ਆਦਮੀ ਪਾਰਟੀ ਦੇ ਨੇਤਾ ਤੇ ਪੰਜਾਬ ਵਿਧਾਨ ਸਭਾ ਦੇ ਆਪੋਜ਼ੀਸ਼ਨ ਲੀਡਰ ਸੁਖਪਾਲ ਖਹਿਰਾ ਵੱਲੋਂ 2020 ਰਿਫਰੈਂਡਮ ਆਜ਼ਾਦ ਹੋਣ ਦੀ ਚੱਲ ਰਹੀ ਮੁਹਿੰਮ ਦਾ ਸਮਰਥਨ ਕਰ ਕੇ ਬੁਰੀ ਤਰ੍ਹਾਂ ਸਿਆਸੀ ਖੇਤਰ ਦੇ ਮੱਕੜ ਜਾਲ ਵਿਚ ਫਸ ਗਏ ਹਨ। ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਸਰਕਾਰ ਅਤੇ ਹੋਰਨਾਂ ਪਾਰਟੀਆਂ ਵੱਲੋਂ ਖਹਿਰਾ ਪਿੱਛੇ ਜਿਸ ਤਰੀਕੇ ਨਾਲ ਉਸ ਤੋਂ ਰਿਫਰੈਂਡਮ ਦੀ ਹਮਾਇਤ ਬਾਰੇ ਕਈ ਤਰ੍ਹਾਂ ਦੇ ਸਵਾਲ ਤੇ ਕੇਜਰੀਵਾਲ ਤੋਂ ਖਹਿਰਾ ਦੀ ਛੁੱਟੀ ਕਰਨ ਦੇ ਮਾਮਲੇ ਨੇ ਤੂਲ ਫੜਿਆ ਹੈ, ਉਸ ਵਿਚ ਭਾਵੇਂ ਖਹਿਰੇ ਨੇ ਇਸ ਤੋਂ ਪੱਲਾ ਝਾੜਦੇ ਹੋਏ ਕਿਨਾਰਾ ਕਰ ਲਿਆ ਹੈ ਪਰ ਪੰਜਾਬ ਭਰ ਵਿਚ ਖਹਿਰਾ ਖਿਲਾਫ ਉੱਠੀ ਬਗਾਵਤ ਅਤੇ ਵਿਰੋਧੀਆਂ ਨੂੰ ਮਿਲਿਆ ਹੋਇਆ ਮੁੱਦਾ ਹੁਣ ਵਿਰੋਧੀ ਕਿਸੇ ਕੀਮਤ 'ਤੇ ਵੀ ਉਸ ਨੂੰ ਇਸ ਤੋਂ ਬਚਣ ਲਈ ਕੋਈ ਵੀ ਦਾਅ-ਪੇਚ ਨਹੀਂ ਛੱਡਣਾ ਚਾਹੁੰਦੇ, ਜਿਸ ਕਾਰਨ ਸਿਆਸੀ ਮਾਹਿਰਾਂ ਨੇ ਕਿਹਾ ਕਿ ਸ. ਖਹਿਰਾ ਪਿਛਲੇ ਸਮੇਂ ਤੋਂ ਵਾਦ-ਵਿਵਾਦ ਵਾਲੇ ਬਿਆਨ ਦੇ ਕੇ ਫਸਦੇ ਆ ਰਹੇ ਹਨ। ਹੁਣ ਜਦੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪ੍ਰਧਾਨ ਮੰਤਰੀ ਨਾਲ ਬੁਰੀ ਤਰ੍ਹਾਂ ਘਿਰੇ ਹੋਏ ਹਨ, ਉਸ ਕਾਰਨ ਪੰਜਾਬ ਵਿਚ ਖਹਿਰਾ ਵੱਲੋਂ ਰਿਫਰੈਂਡਮ ਦੀ ਹਮਾਇਤ ਦੀ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਟੀਕਾ-ਟਿੱਪਣੀਆਂ ਤੋਂ ਖਫਾ ਹੋਏ ਕਦੇ ਕੇਜਰੀਵਾਲ ਖਹਿਰਾ ਦੀ ਆਪੋਜ਼ੀਸ਼ਨ ਨੇਤਾ ਤੋਂ ਛੁੱਟੀ ਹੀ ਨਾ ਕਰ ਦੇਣ, ਕਿਉਂਕਿ ਮਜੀਠੀਆ ਨੂੰ ਮੁਆਫ ਕਰਨ 'ਤੇ ਖਹਿਰਾ ਉਸ ਵੇਲੇ ਵੀ ਕੇਜਰੀਵਾਲ ਦੀ ਮੁਆਫੀ ਮੰਗਣ 'ਤੇ ਤੈਸ਼ 'ਚ ਆ ਕੇ ਵਾਦ-ਵਿਵਾਦ ਵਾਲਾ ਬਿਆਨ ਦੇ ਕੇ ਮੀਡੀਆ ਦੀਆਂ ਸੁਰਖੀਆਂ ਬਣੇ ਸਨ। ਹੁਣ ਵੀ ਰੈਫਰੈਂਡਮ 'ਤੇ 2020 ਦਾ ਬਿਆਨ ਦੇ ਕੇ ਚਰਚਾ ਵਿਚ ਆਏ ਹਨ। ਦੇਖਣਾ ਇਹ ਹੋਵੇਗਾ ਕਿ ਹਾਈ ਕਮਾਂਡ ਸਖਤ ਫੈਸਲਾ ਲੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਪਿਛਲੀ ਵਾਰ ਵਾਂਗ ਵੀ ਗੋਂਗਲੂਆਂ ਤੋਂ ਮਿੱਟੀ ਝਾੜਦੀ ਹੈ।


Related News