ਰਿਫਰੈਂਡਮ 2020 ''ਤੇ ਖਹਿਰਾ ਦੇ ਅਸਤੀਫੇ ਦੀ ਉੱਠੀ ਮੰਗ (ਵੀਡੀਓ)

06/18/2018 7:15:49 PM

ਨਾਭਾ (ਰਾਹੁਲ ਖੁਰਾਨਾ) : ਸੁਖਪਾਲ ਖਹਿਰਾ ਦੇ ਖਾਲਿਸਤਾਨ ਸਿੱਖ ਰਿਫਰੈਂਡਮ ਪੱਖੀ ਬਿਆਨ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਖਹਿਰਾ ਦੇ ਇਸ ਬਿਆਨ ਦੀ ਸਿਆਸੀ ਪਾਰਟੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਵੀ ਖਹਿਰਾ ਦੇ ਖਾਲਿਸਤਾਨ ਪੱਖੀ ਬਿਆਨ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਧਰਮਸੌਤ ਦਾ ਕਹਿਣਾ ਹੈ ਕਿ ਖਹਿਰਾ ਚੰਗੇ-ਭਲੇ ਪੰਜਾਬ ਨੂੰ ਅੱਗ ਦੇ ਭਾਂਬੜ 'ਚ ਸੁੱਟਣਾ ਚਾਹੁੰਦੇ ਹਨ। 
ਬੀਤੇ ਦਿਨੀ ਖਹਿਰਾ ਦੇ ਬਿਆਨ 'ਤੇ ਕੈਪਟਨ ਵੱਲੋਂ ਵੀ ਟਵੀਟ ਕਰਕੇ ਕੇਜਰੀਵਾਲ ਦਾ ਸਪੱਸ਼ਟੀਕਰਨ ਮੰਗਿਆ ਗਿਆ ਸੀ। ਦੂਜੇ ਪਾਸੇ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਾਲਿਸਤਾਨ ਪੱਖੀ ਬਿਆਨ ਨਹੀਂ ਦਿੱਤਾ।


Related News