ਲੰਡਨ ''ਚ ਟਰੇਨ ਦੀ ਲਪੇਟ ''ਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ

06/18/2018 6:33:55 PM

ਲੰਡਨ— ਲੰਡਨ 'ਚ ਬ੍ਰਿਸਕਸਟਨ ਦੇ ਨੇੜੇ ਸੋਮਵਾਰ ਨੂੰ ਟਰੇਨ ਦੀ ਲਪੇਟ 'ਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਦੇ ਬੁਲਾਰੇ ਗੈਰੀ ਰਿਚਰਡਸਨ ਨੇ ਇਕ ਬਿਆਨ 'ਚ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6:30 ਵਜੇ ਲਫਬੋਰਫ ਜੰਕਸ਼ਨ ਤੋਂ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਇਹ ਸਟੇਸ਼ਨ ਬਹੁਤ ਰੁਝੇਵੇਂ ਭਰਿਆ ਰੇਲਵੇ ਸਟੇਸ਼ਨ ਹੈ।

PunjabKesari
ਰਿਚਰਡਸਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਤਿੰਨੋਂ ਲੋਕ ਰੇਲਵੇ ਟ੍ਰੈਕ 'ਤੇ ਕਿਵੇਂ ਆਏ।


Related News