ਮੁੱਖ ਮੰਤਰੀ ਕੈਪਟਨ ਪੰਜਾਬ ਦੇ ਹਰ ਮਸਲੇ ਲਈ ਫਿਕਰਮੰਦ : ਜੌੜਾ

06/18/2018 5:17:28 PM

ਜ਼ੀਰਾ (ਅਕਾਲੀਆਂਵਾਲਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਕੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਜੋ ਵਿਚਾਰ-ਚਰਚਾ ਕੀਤੀ ਗਈ, ਜੋ ਇਕ ਸ਼ਲਾਘਾਯੋਗ ਕਦਮ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਜਦੋ ਤੋਂ ਪੰਜਾਬ ਦੀ ਵਾਂਗ ਡੋਰ ਸੰਭਾਲੀ ਹੈ ਉਦੋ ਤੋਂ ਹੀ ਉਹ ਪੰਜਾਬ ਦੇ ਧਾਰਮਿਕ, ਆਰਥਿਕ ਅਤੇ ਸਮਾਜਿਕ ਮੁੱਦਿਆਂ 'ਤੇ ਫਿਕਰਮੰਦ ਰਹੇ। 
ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੀ ਦੂਰ ਆਦੇਸ਼ੀ ਸੋਚ ਨੂੰ ਅਪਣਾਉਂਦਿਆਂ ਅਜਿਹੇ ਮੁੱਦਿਆਂ 'ਤੇ ਚਰਚਾ ਕੀਤੀ, ਜੋ ਪੰਜਾਬ ਦੇ ਹਿੱਤ 'ਚ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਲਈ ਜੋ ਸਹਾਇਤਾ ਮੰਗੀ ਹੈ, ਉਸ ਦੇ ਨਾਲ ਕਿਸਾਨਾਂ ਨੂੰ ਲਾਭ ਪੁੱਜੇਗਾ। 
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾਂ ਜਨਮ ਦਿਵਸ ਮਨਾਉਣ ਸਬੰਧੀ ਸਮਾਗਮ ਨੂੰ ਪ੍ਰਧਾਨ ਮੰਤਰੀ ਦੇ ਧਿਆਨ 'ਚ ਲਿਆ ਕੇ ਉਨ੍ਹਾਂ ਨੇ ਜਿਥੇ ਆਰਥਿਕ ਸਹਾਇਤਾ ਦੀ ਮੰਗ ਕੀਤੀ। ਜੌੜਾ ਨੇ ਕਿਹਾ ਕਿ ਕੈਪਟਨ ਸਭ ਧਰਮਾਂ ਦਾ ਮਾਣ-ਸਤਿਕਾਰ ਕਰਨ ਵਾਲੇ ਇਕ ਤਜ਼ਰਬੇਕਾਰ ਸਿਆਸਅਤਦਾਨ ਹਨ, ਜਿੰਨਾਂ ਦੀ ਸੋਚ ਨਾਲ ਸੂਬੇ 'ਚ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ।


Related News