ਮੱਛਰਾਂ ''ਤੇ ਕਾਬੂ ਪਾਉਣ ਲਈ ਵਿਗਿਆਨੀਆਂ ਨੇ ਲੱਭਿਆ ਨਵਾਂ ਤਰੀਕਾ

06/18/2018 5:16:41 PM

ਟੋਰਾਂਟੋ— ਵਿਗਿਆਨੀਆਂ ਨੇ ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਇਕ ਨਵਾਂ ਕੀਟਨਾਸ਼ਕ ਮੁਕਤ ਤਰੀਕਾ ਲੱਭਿਆ ਹੈ। ਇਸ ਦੇ ਤਹਿਤ ਭੁੱਖੀਆਂ ਮੱਛੀਆਂ ਨੂੰ ਉਸ ਪਾਣੀ 'ਚ ਰੱਖਿਆ ਜਾਂਦਾ ਹੈ, ਜਿੱਥੇ ਮੱਛਰ ਅੰਡੇ ਦਿੰਦੇ ਹਨ। ਕੈਨੇਡਾ ਵਿਚ ਵਾਟਰਲੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੇਖਿਆ ਕਿ ਭੁੱਖੀਆਂ ਮੱਛੀਆਂ ਮੱਛਰਾਂ ਦਾ ਲਾਰਵਾ ਖਾਂਦੀਆਂ ਹਨ। ਇਸ ਨਾਲ ਮੱਛਰਾਂ ਦੀ ਗਿਣਤੀ ਘੱਟ ਕਰਨ 'ਚ ਮਦਦ ਮਿਲੇਗੀ। 
ਇਕ ਖੋਜਕਰਤਾ ਬਰੈਡ ਫੇਡੀ ਨੇ ਕਿਹਾ ਕਿ ਮੱਛਰਾਂ ਦੀ ਗਿਣਤੀ 'ਤੇ ਕਾਬੂ ਪਾਉਣ ਦਾ ਸਭ ਤੋਂ ਚੰਗਾ ਤਰੀਕਾ ਲਾਰਵਾ ਪੱਧਰ 'ਤੇ ਹੀ ਉਨ੍ਹਾਂ ਨੂੰ ਖਤਮ ਕਰਨ ਦਾ ਹੈ। ਫੇਡੀ ਨੇ ਕਿਹਾ ਕਿ ਮੱਛਰਾਂ ਦੀ ਸਮੱਸਿਆ ਦਾ ਹੱਲ ਮੱਛੀਆਂ ਨਾਲ ਕਰਨਾ ਬੇਹੱਦ ਲਾਭਕਾਰੀ ਹੈ। ਇਸ ਵਿਚ ਜ਼ਿਆਦਾ ਖਰਚ ਵੀ ਨਹੀਂ ਹੈ ਅਤੇ ਇਹ ਵਾਤਾਵਰਣ ਦੇ ਵੀ ਅਨੁਕੂਲ ਹੈ।


Related News