ਨੌਜਵਾਨ ਵਰਗ ਦੇਸ਼ ਦਾ ਭਵਿੱਖ ਹੁੰਦੈ : ਸਰਵਣ ਗਿੱਲ

06/18/2018 4:18:42 PM

ਕਪੂਰਥਲਾ, (ਮੱਲ੍ਹੀ)—ਸਮਾਜ ਸੇਵਾ ਦੇ ਕੰਮਾਂ ਲਈ ਨਿਰੰਤਰ ਯਤਨਸ਼ੀਲ ਧਾਰਮਿਕ ਤੇ ਸਮਾਜ ਸੇਵੀ ਸੰਸਥਾ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੀ ਕਪੂਰਥਲਾ ਇਕਾਈ ਦੇ ਅਹੁਦੇਦਾਰਾਂ ਦੀ ਇਕ ਜ਼ਿਲਾ ਪੱਧਰੀ ਅਹਿਮ ਮੀਟਿੰਗ ਅੱਜ ਪਿੰਡ ਹੁਸੈਨਪੁਰ ਵਿਖੇ ਵੈਦ ਤਜਿੰਦਰ ਕੌਸ਼ਲ ਦੀ ਦੇਖ-ਰੇਖ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੈਨਾ ਦੇ ਸੂਬਾਈ ਪ੍ਰਧਾਨ ਸਰਵਣ ਸਿੰਘ ਗਿੱਲ ਨੇ ਕਿਹਾ ਕਿ ਨੌਜਵਾਨ ਵਰਗ ਦੇਸ਼ ਦਾ ਭਵਿੱਖ ਹੁੰਦਾ ਹੈ, ਜਿਸ ਨੇ ਜੋਸ਼ ਨਾਲ ਦੇਸ਼ ਦੀ ਉੱਨਤੀ 'ਚ ਆਪਣਾ ਯੋਗਦਾਨ ਪਾਉਣਾ ਹੁੰਦਾ ਹੈ ਤੇ ਆਪਣੇ ਬਲਬੂਤੇ 'ਤੇ ਆਪਣੇ ਭਾਗਾਂ ਦੀ ਤਕਦੀਰ ਲਿਖਣੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਨੇ ਹਮੇਸ਼ਾ ਯੂਥ ਵਰਗ ਦਾ ਸਮਰਥਨ ਕਰਦਿਆਂ ਉਨ੍ਹਾਂ 'ਚ ਉਤਸ਼ਾਹ ਤੇ ਜੋਸ਼ ਜਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੈਨਾ ਨਾਲ ਜੁੜ ਕੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਹੈ। 
ਭਗਵਾਨ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਸੀਨੀ. ਉਪ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਦਾ ਅੱਜ ਕੱਲ ਪੂਰੀ ਤਰ੍ਹਾਂ ਸਿਆਸੀਕਰਨ ਹੋ ਗਿਆ ਹੈ ਤੇ ਥਾਣਿਆਂ, ਪੁਲਸ ਚੌਕੀਆਂ ਤੇ ਹੋਰ ਸਰਕਾਰੀ ਵਿਭਾਗਾਂ 'ਚ ਸੱਤਾਧਾਰੀ ਪਾਰਟੀ ਦੇ ਆਗੂਆਂ ਦਾ ਬੋਲਬਾਲਾ ਹੈ ਤੇ ਗਰੀਬ ਵਰਗ ਦੇ ਲੋਕਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਮਾਜ ਦੇ ਦੱਬੇ ਕੁਚਲੇ ਤੇ ਲਤਾੜੇ ਹੋਏ ਲੋਕ ਜਿਨ੍ਹਾਂ ਨੂੰ ਥਾਣਿਆਂ ਤੇ ਪੁਲਸ ਚੌਕੀਆਂ 'ਚ ਸੱਤਾਧਾਰੀ ਪਾਰਟੀ ਆਗੂਆਂ ਦੇ ਦਬ-ਦਬਾਅ ਹੇਠ ਇਨਸਾਫ ਨਹੀਂ ਮਿਲ ਰਿਹਾ, ਨੂੰ ਕ੍ਰਾਂਤੀ ਸੈਨਾ ਦੇ ਝੰਡੇ ਹੇਠ ਇਕੱਤਰ ਕਰ ਕੇ ਉਨ੍ਹਾਂ ਦੇ ਹੱਕਾਂ, ਅਧਿਕਾਰਾਂ ਤੇ ਨਿਆਂ ਲਈ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ। ਜ਼ਿਲਾ ਪ੍ਰਧਾਨ ਸਰਵਣ ਸਿੰਘ ਸਭਰਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੈਨਾ ਦੇ ਪੰਜਾਬ ਸਰਵਣ ਸਿੰਘ ਗਿੱਲ ਤੇ ਸੀਨੀ. ਮੀਤ ਪ੍ਰਧਾਨ ਜਸਵੰਤ ਸਿੰਘ ਦੀ ਸਹਿਮਤੀ ਨਾਲ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਕਪੂਰਥਲਾ ਇਕਾਈ ਦਾ ਢਾਂਚਾ ਭੰਗ ਕਰਨ ਦਾ ਐਲਾਨ ਕਰਦਿਆਂ ਕਪੂਰਥਲਾ ਇਕਾਈ ਦੇ ਨਵੇਂ ਢਾਂਚੇ ਦਾ ਜਲਦ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਕ੍ਰਾਂਤੀ ਸੈਨਾ ਆਗੂ ਮੰਗਾ ਗਿੱਲ, ਵੈਦ ਤਜਿੰਦਰ ਕੌਸ਼ਲ, ਜਿੰਦਰ ਪਾਜੀਆਂ, ਲੱਭਾ ਪਾਜੀਆਂ, ਲਾਲੀ ਭੁਲਾਣਾ ਜਸਪਾਲ ਬੂੜੇਵਾਲ, ਪਰਗਟ ਸਿੰਘ ਡਡਵਿੰਡੀ, ਜਿੰਦਰ ਬਿਹਾਰੀਪੁਰ, ਸ਼ਿੰਦਰ ਕਪੂਰਥਲਾ, ਜਿੰਦਰ ਨਸੀਰੇਵਾਲ, ਰਿੰਕੂ ਕੌਸ਼ਲ ਆਰ. ਸੀ. ਐੱਫ. ਤਰਸੇਮ ਜੱਬੋਵਾਲ, ਤਿਲਕਰਾਜ ਲੱਖਣ ਕਲਾਂ, ਕਾਕਾ ਭੱਠਾ, ਬੱਬੂ, ਮੋਟੀ ਲਕਸ਼ ਆਦਿ ਹਾਜ਼ਰ ਸਨ।
 


Related News