ਰੀਜਨ ਚੇਅਰਮੈਨ ਲਾਈਨ ਬੱਬੂ ਨੇ ਕੀਤਾ ਆਪਣੀ ਕੈਬਨਿਟ ਦਾ ਵਿਸਥਾਰ

06/18/2018 4:03:34 PM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)—ਇੰਟਰਨੈਸ਼ਨਲ ਲਾਇਨਜ਼ ਕਲੱਬ ਜ਼ਿਲਾ 321 ਐਫ ਦੇ ਜ਼ਿਲਾ ਗਵਰਨਰ ਐਮ. ਜੇ. ਐਂਫ ਲਾਈਨ ਬਰਿੰਦਰ ਸਿੰਘ ਸੋਹਲ ਵੱਲੋਂ ਆਪਣੇ ਰਿਜਨ ਚੈਅਰਮੈਨਾਂ ਨੂੰ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, 
ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਹਰ ਰਿਜਨ ਚੈਅਰਮੈਨ ਆਪਣੇ ਰਿਜਨ ਦੀ ਕੈਬਨਿਟ ਬਨਾਉਣ ਦੇ ਲਈ ਯਤਨ ਕਰ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਲਾਇਨਜ਼ ਕਲੱਬ ਮੁਕਤਸਰ ਅਨਮੋਲ ਦੇ ਸੀਨੀਅਰ ਮੈਂਬਰ ਲਾਈਨ ਨਿਰੰਜਨ ਸਿੰਘ ਰੱਖਰਾ ਨੇ ਦੱਸਿਆ ਕਿ ਜ਼ਿਲਾ ਗਵਰਨਰ ਵੱਲੋਂ ਲਾਇਨਜ਼ ਕਲੱਬ ਮੁਕਤਸਰ ਅਨਮੋਲ 'ਚ ਬਣਾਏ ਰੀਜਨ ਚੈਅਰਮੈਨ ਲਾਈਨ ਅਰਵਿੰਦਰਪਾਲ ਸਿੰਘ ਬੱਬੂ ਵੱਲੋਂ ਕੀਤੀ ਜਾ ਰਹੀ ਮਿਹਨਤ ਦੇ ਸਦਕਾ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੇ ਤਿੰਨ ਮੈਂਬਰ ਆਪਣੀ ਕੈਬਨਿਟ ਦਾ ਵਿਸਥਾਰ ਪੂਰਾ ਕਰ ਲਿਆ। ਇਸ ਮੌਕੇ ਤੇ ਲਾਈਨ ਅਰਵਿੰਦਰਪਾਲ ਸਿੰਘ ਬੱਬੂ ਵੱਲੋਂ ਐਡਵੋਕੇਟ ਲਾਈਨ ਸੁਰਿੰਦਰ ਸਿੰਘ, ਲਾਈਨ ਜਸਵਿੰਦਰ ਸਿੰਘ ਮੱਕੜ, ਲਾਈਨ ਮਨਜਿੰਦਰ ਸਿੰਘ ਬੋਬੀ, ਲਾਈਨ ਅਜੈ ਪਸਰੀਜਾ ਨੂੰ ਨਿਯੁਕਤੀ ਪੱਤਰ ਦੇ ਕੇ ਆਪਣੀ ਕੈਬਨਿਟ 'ਚ ਸ਼ਾਮਲ ਕੀਤਾ।


Related News