ਬੱਧਨੀ ਕਲਾਂ ਪੁਲਸ ਵਲੋਂ ਇਕ ਭਗੌੜਾ ਵਿਅਕਤੀ ਕਾਬੂ

06/18/2018 3:45:04 PM

ਬੱਧਨੀ ਕਲਾਂ (ਬੱਬੀ) - ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਬੀਤੇ ਕੁਝ ਸਾਲਾਂ ਤੋਂ ਭਗੌੜੇ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖ਼ੀ ਇੰਸ. ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਹਾਇਕ ਥਾਣੇਦਾਰ ਬਲਧੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਬੱਧਨੀ ਕਲਾਂ ਤੋਂ ਦੌਧਰ ਗਰਬੀ ਦੀ ਗਸ਼ਤ ਦੌਰਾਨ 14 ਮਈ 2011 ਤੋਂ ਭਗੌੜਾ ਹੋਏ ਰਾਮ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੌਧਰ ਗਰਬੀ ਨੂੰ ਕਾਬੂ ਕਰ ਲਿਆ। 
ਇਹ ਵਿਅਕਤੀ ਮਾਨਯੋਗ ਅਦਾਲਤ 'ਚ ਚਲ ਰਹੀ ਕਾਰਵਾਈ ਦੌਰਾਨ ਲਗਾਤਾਰ ਗੈਰਹਾਜ਼ਰ ਰਿਹਾ ਸੀ, ਜਿਸ ਕਾਰਨ ਅਦਾਲਤ ਨੇ ਇਸ ਵਿਅਕਤੀ ਨੂੰ ਭਗੌੜਾ ਕਰਾਰ ਦੇ ਦਿੱਤਾ। ਪੁਲਸ ਨੇ ਕਾਬੂ ਕੀਤੇ ਉਕਤ ਵਿਅਕਤੀ ਦੇ ਖਿਲਾਫ ਭਗੌੜਾ ਹੋਣ ਦਾ ਅਲੱਗ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਸਹਾਇਕ ਥਾਣੇਦਾਰ ਬਲਧੀਰ ਸਿੰਘ, ਸਹਾਇਕ ਥਾਣੇਦਾਰ ਰਘਵਿੰਦਰ ਧੀਰ, ਮੁੱਖ ਮੁਨਸੀ ਜਸਵੰਤ ਰਾਏ, ਸਹਾਇਕ ਮੁਨਸੀ ਇਕਵਾਲ ਸਿੰਘ, ਬਿੱਕਰ ਸਿੰਘ ਆਦਿ ਹਾਜ਼ਰ ਸਨ।


Related News