ਨਾਜਾਇਜ਼ ਦੇਸੀ ਸ਼ਰਾਬ ਸਮੇਤ ਸਕੂਟਰੀ ਸਵਾਰ ਕਾਬੂ

06/18/2018 3:36:04 PM

ਬਟਾਲਾ (ਬੇਰੀ) : ਥਾਣਾ ਸਿਟੀ ਦੀ ਪੁਲਸ ਨੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਸਕੂਟਰੀ ਸਵਾਰ ਨੂੰ ਕਾਬੂ ਕੀਤਾ ਹੈ। 
ਇਸ ਸਬੰਧੀ ਏ. ਐੱਸ. ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਪੁੱਲ ਹੰਸਲੀ ਬਟਾਲਾ ਤੋਂ ਰਾਤ ਸਮੇਂ ਮਹਿੰਦਰਪਾਲ ਪੁੱਤਰ ਦੇਵੀ ਦੱਤ ਵਾਸੀ ਓਹਰੀ ਮੁਹੱਲਾ ਬਟਾਲਾ ਨੂੰ 9000 ਮਿ. ਲੀ ਨਾਜਾਇਜ਼ ਦੇਸੀ ਸ਼ਰਾਬ ਠੇਕਾ ਮਾਰਕਾ ਕ੍ਰੇਜੀ ਰੋਮਿਓ ਅਤੇ ਇਕ ਟੀ.ਵੀ.ਐੱਸ ਯੂਪੀਟਰ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਸਿਟੀ 'ਚ ਕੇਸ ਦਰਜ ਕਰ ਲਿਆ ਹੈ।


Related News