ਮੀਂਹ ਤੇ ਹਨੇਰੀ ਦੇ ਬਾਵਜੂਦ ਧਰਨੇ ''ਤੇ ਡਟੇ ਕਿਸਾਨ

06/18/2018 3:35:24 PM

ਸੁਨਾਮ, ਉਧਮ ਸਿੰਘ ਵਾਲਾ (ਮੰਗਲਾ) — ਨਿਰਵਿਘਨ ਬਿਜਲੀ ਸਪਲਾਈ ਲਈ ਭਾਰਤੀ ਕਿਸਾਨ ਯੂਨੀਅਨ ਵਲੋਂ ਚੱਲ ਰਿਹਾ ਮੋਰਚਾ 7ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਬੇਸ਼ੱਕ ਪਿਛਲੀ ਰਾਤ ਤੋਂ ਹਨੇਰੀ ਨਾਲ ਮੀਂਹ ਵੀ ਪੈ ਰਿਹਾ ਹੈ ਪਰ ਕਿਸਾਨ ਇਸ ਮੀਂਹ 'ਚ ਵੀ ਐਕਸੀਅਨ ਦਫਤਰਾਂ ਅੱਗੇ ਡਟੇ ਹੋਏ ਸਨ। ਸੁਨਾਮ ਦੇ ਐਕਸੀਅਨ ਦੇ ਦਫਤਰ ਅੱਗੇ ਚਲ ਰਿਹਾ ਮੋਰਚਾ ਭਾਰੀ ਮੀਂਹ ਤੇ ਹਨੇਰੀ 'ਚ ਵੀ ਜਾਰੀ ਰਿਹਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਕਿਸਾਨਾਂ ਦੀ ਸਾਰ ਨਹੀਂ ਲਈ। ਸਰਕਾਰ ਨੇ ਕਿਸਾਨਾਂ ਦੀ ਬਾਂਹ ਤਾਂ ਕੀ ਫੜਨੀ ਸਗੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਜ਼ਲੀਲ ਕਰ ਰਹੀ ਹੈ। ਪੰਜਬਾ ਸਰਕਾਰ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਡਰਾਵੇ ਦਿੱਤੇ ਜਾ ਰਹੇ ਹਨ ਕਿ ਜਿਸ ਕਿਸਾਨ ਨੇ ਝੋਨਾ 20 ਜੂਨ ਤੋਂ ਪਹਿਲਾਂ ਲਾਇਆ, ਉਸ 'ਤੇ ਕੇਸ ਦਰਜ ਕਰਨ ਦੇ ਨਾਲ ਜੁਰਮਾਨੇ ਦੇ ਨੋਟਿਸ ਕੱਢੇ ਜਾਣਗੇ। ਅੱਜ ਬਿਜਲੀ ਦੀ ਮੰਗ ਦੀ ਮੰਗ ਦੇ ਨਾਲ ਨਾਲ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਨੋਟਿਸ ਕੱਢਣੇ ਬੰਦ ਕੀਤੇ ਜਾਣ,ਜਿੰਨਾ ਚਿਰ ਪੰਜਾਬ ਸਰਕਾਰ ਕਿਸਾਨਾਂ ਨੂੰ ਕੀਤੇ ਜੁਰਮਾਨੇ ਤੇਕਸ ਵਾਪਸ ਨਹੀਂ ਲੈਂਦੀ, ਓਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਧਰਨੇ ਦੀ ਅਗਵਾਈ ਰਾਮ ਸ਼ਰਨ ਉਗਰਾਹਾਂ ਨੇ ਕੀਤੀ।


Related News