ਰੂਪਨਗਰ ਨਵੇਂ ਬੱਸ ਅੱਡੇ ਤੇ ਸਟਰੀਟ ਲਾਈਟਾਂ ਨਾ ਜਗਣ ਕਾਰਨ ਯਾਤਰੀ ਹੋ ਰਹੇ ਪਰੇਸ਼ਾਨ

06/18/2018 3:31:47 PM

ਰੂਪਨਗਰ, (ਵਿਜੇ)—ਰੂਪਨਗਰ ਦੇ ਨਵੇਂ ਬੱਸ ਅੱਡੇ ਦੇ ਅੰਦਰ ਅਤੇ ਬਾਹਰ ਸਟਰੀਟ ਲਾਇਟਾਂ ਨਾ ਜਗਣ ਦੇ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਵੇਂ ਬੱਸ ਅੱਡੇ ਦੇ ਅੰਦਰ ਅਤੇ ਬਾਹਰ ਹੈੱਡ ਵਰਕਸ ਤੱਕ ਕੋਈ ਵੀ ਸਟਰੀਟ ਲਾਈਟ ਨਾ ਜਗਣ ਦੇ ਕਾਰਨ ਸ਼ਾਮ ਦੇ ਸਮੇਂ ਯਾਤਰੀਆਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧ 'ਚ ਦੁਕਾਨਦਾਰਾਂ ਨੇ ਦੱਸਿਆ ਕਿ ਬੱਸਾਂ ਰਾਤ 9 ਵਜੇ ਤੱਕ ਆÀੁਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਯਾਤਰੀ ਬੱਸਾਂ ਦੀ ਇੰਤਜਾਰ 'ਚ ਖੜੇ ਰਹਿੰਦੇ ਹਨ ਪਰ ਸਟਰੀਟ ਲਾਈਟਾਂ ਨਾ ਜਗਣ ਦੇ ਕਾਰਨ ਜਿੱਥੇ ਯਾਤਰੀ ਅਸੁਰੱਖਿਅਤ ਮਹਿਸੂਸ ਕਰਦੇ ਹਨ ਉਥੇ ਹੀ ਸ਼ਰਾਰਤੀ ਅਨਸਰ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਸਕਦੇ ਹਨ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਰੋਡਵੇਜ ਵਿਭਾਗ ਦੇ ਪ੍ਰਬੰਧਕਾਂ ਕੋਲੋਂ ਉਕਤ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਮੌਕਾ ਦੇਖ ਕੇ ਹੱਲ ਕਰਨ ਦੀ ਮੰਗ ਕੀਤੀ ਹੈ।


Related News