ਪੁਲਸ ਛਾਉਣੀ 'ਚ ਤਬਦੀਲ ਹੋਇਆ ਨਾਭੇ ਦਾ ਪਿੰਡ ਬਿੰਨਾਹੇੜੀ, ਜਾਣੋ ਕੀ ਹੈ ਮਾਮਲਾ

06/18/2018 3:24:44 PM

ਨਾਭਾ (ਜਗਨਾਰ) : ਸੋਮਵਾਰ ਨੂੰ ਨਾਭਾ ਦੇ ਪਿੰਡ ਬਿੰਨਾਹੇੜੀ ਵਿਖੇ ਸ਼ਾਮਲਾਟ ਦੀ ਜ਼ਮੀਨ ਨੂੰ ਲੈ ਕੇ ਦਲਿਤ ਭਾਈਚਾਰੇ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ। ਜਿਸ ਤੋਂ ਬਾਅਦ ਪਿੰਡ ਬਿਨਾਹੇੜੀ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਦਲਿਤ ਸਮਾਜ ਦੇ ਲੋਕਾਂ ਦੀ ਮੰਗ ਹੈ ਕਿ ਸਾਰੀ ਜ਼ਮੀਨ ਵਿੱਚੋਂ ਸਾਡੇ ਹਿੱਸੇ ਦੀ ਜ਼ਮੀਨ 45 ਏੇਕੜ ਬਣਦੀ ਹੈ ਜਿਸ ਦੀ ਬੋਲੀ ਅਸੀਂ ਖੁਦ ਦੇਣਾ ਚਾਹੁੰਦੇ ਹਾਂ ਪਰ ਪ੍ਰਸ਼ਾਸਨ ਵੱਲੋਂ&ਸਾਨੂੰ ਬੋਲੀ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ ਹੈ। 
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਟਹਿਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਲੋਕ ਪਿੰਡ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਜਿਸ ਨੂੰ ਉਹ ਨਹੀਂ ਹੋਣ ਦੇਣਗੇ ਅਤੇ ਜੋ ਦਲਿਤ ਭਾਈਚਾਰੇ ਦਾ ਹਿੱਸਾ ਬਣਦਾ ਹੈ ਉਹ ਉਨ੍ਹਾਂ ਨੂੰ ਦੇ ਦੇਣਾ ਚਾਹੀਦਾ ਹੈ। ਜਦੋਂ ਇਸ ਸਬੰਧੀ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਦੱਸਿਆ ਕਿ ਸ਼ਾਂਤਮਈ ਢੰਗ ਨਾਲ ਸਾਰਿਆਂ ਦੀ ਸਹਿਮਤੀ ਨਾਲ ਇਹ ਬੋਲੀ ਕੀਤੀ ਗਈ ਹੈ ਜਿਸ ਵਿਚ ਦੋ ਹਿੱਸਿਆਂ ਨੂੰ ਰੱਦ ਕਰਕੇ ਦਲਿਤ ਸਮਾਜ ਦੇ ਲੋਕਾਂ ਨੂੰ ਵੀ ਉਨ੍ਹਾਂ ਦਾ ਬਣਦਾ ਹਿੱਸਾ ਦਿਵਾਇਆ ਗਿਆ ਹੈ। ਇਸ ਮੌਕੇ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ ਟਿਵਾਣਾ ਤੇ ਡੀ. ਐੱਸ. ਪੀ. ਚੰਦ ਸਿੰਘ , ਇੰਸਪੈਕਟਰ ਬਿੱਕਰ ਸਿੰਘ, ਪੰਚਾਇਤ ਅਫ਼ਸਰ ਪ੍ਰਦੀਪ ਗਲਵੱਟੀ ਆਦਿ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ।


Related News