ਨਾਰੀਵਾਦ ਨੇ ਮਾਂ ਦੀ ਭੂਮਿਕਾ ਨੂੰ ਕੀਤਾ ਘੱਟ : ਇਮਰਾਨ ਖਾਨ

06/18/2018 2:41:13 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨਾਰੀਵਾਦ 'ਤੇ ਦਿੱਤੇ ਆਪਣੇ ਬਿਆਨ ਕਾਰਨ ਆਲੋਚਨਾ ਦੇ ਸ਼ਿਕਾਰ ਹੋ ਰਹੇ ਹਨ। ਇਮਰਾਨ ਖਾਨ ਨੇ ਇਕ ਇੰਟਰਵਿਊ ਵਿਚ ਕਿਹਾ,''ਨਾਰੀਵਾਦ ਪੱਛਮ ਦੀ ਧਾਰਨਾ ਹੈ। ਇਸ ਕਾਰਨ ਮਾਂ ਦੀ ਭੂਮਿਕਾ ਘੱਟ ਹੋਈ ਹੈ।'' ਇਮਰਾਨ ਖਾਨ ਨੇ ਕਿਹਾ ਕਿ ਉਹ ਨਾਰੀਵਾਦ ਦੀ ਇਸ ਧਾਰਨਾ ਨਾਲ ਸਹਿਮਤ ਨਹੀਂ ਹਨ। ਇਮਰਾਨ ਦੀ ਇਸ ਟਿੱਪਣੀ ਮਗਰੋਂ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾ ਰਹੇ ਹਨ। 
ਇਮਰਾਨ ਨੇ ਇਕ ਇੰਟਰਵਿਊ ਵਿਚ ਕਿਹਾ,''ਕਿਸੇ ਵਿਅਕਤੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਹੁੰਦਾ ਹੈ। ਮੈਂ ਪੱਛਮ ਦੇ ਨਾਰੀਵਾਦੀ ਅੰਦੋਲਨ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਖਾਰਜ਼ ਕਰਦਾ ਹਾਂ। ਮੈਂ ਇਸ ਨਾਰੀਵਾਦੀ ਅੰਦੋਲਨ ਨਾਲ ਸਹਿਮਤ ਨਹੀਂ ਹਾਂ। ਇਸ ਨੇ ਇਕ ਮਾਂ ਦੀ ਭੂਮਿਕਾ ਨੂੰ ਘੱਟ ਕਰ ਦਿੱਤਾ ਹੈ। ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਮੇਰੇ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਮੇਰੀ ਮਾਂ ਦਾ ਹੀ ਸੀ।'' ਸੋਸ਼ਲ ਮੀਡੀਆ 'ਤੇ ਇਮਰਾਨ ਦੇ ਇਸ ਬਿਆਨ ਦੇ ਤਿੱਖੀ ਪ੍ਰਤੀਕਿਰਿਆ ਆਈ ਹੈ। ਯੂਜ਼ਰਸ ਇਮਰਾਨ ਦੇ ਬਿਆਨ ਨੂੰ 'ਨਾਰੀ ਵਿਰੋਧੀ' ਦੇ ਤੌਰ 'ਤੇ ਦੇਖ ਰਹੇ ਹਨ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਇਮਰਾਨ ਨੇ ਨਾਰੀਵਾਦ ਦਾ ਗਲਤ ਮਤਲਬ ਕੱਢਿਆ ਹੈ। ਕੁਝ ਯੂਜ਼ਰਸ ਨੇ ਕਿਹਾ ਕਿ ਇਮਰਾਨ ਖਾਨ ਨੂੰ ਇਸ ਮੁੱਦੇ 'ਤੇ ਬਿਹਤਰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਤਾਂ ਕੁਝ ਨੇ ਕਿਹਾ ਕਿ ਉਹ ਇਮਰਾਨ ਖਾਨ ਦੀ ਇਸ ਟਿੱਪਣੀ ਤੋਂ ਹੈਰਾਨ ਨਹੀਂ ਹਨ। ਉੱਧਰ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਇਸ ਬਿਆਨ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


Related News