ਟਾਂਗਾ ਚਲਾ ਕੇ ਕੀਤਾ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ

06/18/2018 2:00:17 PM

ਬਠਿੰਡਾ (ਬਲਵਿੰਦਰ)-ਲਾਈਨਪਾਰ ਇਲਾਕੇ ਦੀ ਸੰਘਰਸ਼ ਕਮੇਟੀ ਨੇ ਦੇਸ਼ ਭਰ 'ਚ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਵਿਰੋਧ ਟਾਂਗਾ ਚਲਾ ਕੇ ਕੀਤਾ। ਕਮੇਟੀ ਦੇ ਪ੍ਰਧਾਨ ਸਾਬਕਾ ਕੌਂਸਲਰ ਅਤੇ ਅਕਾਲੀ ਆਗੂ ਵਿਜੇ ਕੁਮਾਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲੀਅਮ ਪਦਾਰਥਾਂ ਤੋਂ ਆਪਣਾ ਟੈਕਸ ਘੱਟ ਕਰੇ। ਇਸ ਮੌਕੇ ਵਿਜੇ ਕੁਮਾਰ ਨੇ ਕਿਹਾ ਕਿ ਸੂਬੇ ਦੇ ਕਾਂਗਰਸੀ ਸੜਕਾਂ 'ਤੇ ਟਰੈਕਟਰ ਚਲਾ ਕੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਕਰਨ ਦੀ ਨਾਟਕਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਂਗਰਸੀਆਂ ਨੂੰ ਚਾਹੀਦਾ ਹੈ ਕਿ ਉਹ ਕੈਪਟਨ ਸਰਕਾਰ 'ਤੇ ਦਬਾਅ ਬਣਾ ਕੇ ਪ੍ਰਦੇਸ਼ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ 'ਤੇ ਲਾਏ ਜਾ ਰਹੇ ਟੈਕਸਾਂ ਨੂੰ ਘੱਟ ਕਰੇ। ਜੇਕਰ ਸੂਬਾ ਸਰਕਾਰ ਨੂੰ ਆਮ ਲੋਕਾਂ ਨਾਲ ਹਮਦਰਦੀ ਹੈ ਤਾਂ ਉਹ ਪੈਟਰੋਲ ਦੀਆਂ ਕੀਮਤਾਂ 'ਤੇ ਟੈਕਸ 10 ਰੁਪਏ ਤੱਕ ਘੱਟ ਕਰੇ ਅਤੇ ਜੇਕਰ ਸਰਕਾਰ ਦੇ ਦਿਲਾਂ 'ਚ ਕਿਸਾਨਾਂ ਦੇ ਪ੍ਰਤੀ ਦਰਦ ਹੈ ਤਾਂ ਡੀਜ਼ਲ 'ਤੇ ਲਾਏ ਗਏ ਟੈਕਸ ਨੂੰ ਵੀ 10 ਰੁਪਏ ਘੱਟ ਕਰੇ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ 'ਤੇ ਸਰਕਾਰ 21 ਰੁਪਏ ਤੋਂ ਜ਼ਿਆਦਾ ਟੈਕਸ ਵਸੂਲ ਕਰ ਰਹੀ ਹੈ। ਜੇਕਰ 10-10 ਰੁਪਏ ਟੈਕਸ ਸਰਕਾਰ ਛੱਡ ਦਿੰਦੀ ਹੈ ਤਾਂ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਤੇਲ ਕੰਪਨੀਆਂ ਨੂੰ ਪੈਟਰੋਲੀਅਮ ਪਦਾਰਥਾਂ ਦੇ ਰੇਟ ਤੈਅ ਕਰਨ ਲਈ ਦਿੱਤੇ ਗਏ ਅਧਿਕਾਰ ਵਾਪਸ ਲਏ ਜਾਣ ਅਤੇ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐੱਸ. ਟੀ. ਦੇ ਦਾਇਰੇ 'ਚ ਲਿਆਂਦਾ ਜਾਵੇ।  


Related News