ਵਿਆਹ ਵਾਲੇ ਦਿਨ ਲਾੜੀ ਨੇ ਕੀਤਾ ਬ੍ਰੇਕਅੱਪ ਫਿਰ ਦੋਸਤਾਂ ਨਾਲ ਕੀਤੀ ਪਾਰਟੀ

06/18/2018 1:47:13 PM

ਲੰਡਨ (ਬਿਊਰੋ)— ਇੰਗਲੈਂਡ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਵਿਆਹ ਵਾਲੇ ਦਿਨ ਹੀ ਆਪਣੇ ਮੰਗੇਤਰ ਨਾਲ ਨਾਲ ਬ੍ਰੇਕਅੱਪ ਕਰ ਲਿਆ। ਇਸ ਮਗਰੋਂ ਲਾੜੀ ਆਪਣੇ ਦੋਸਤਾਂ ਨਾਲ ਉਸ ਜਗ੍ਹਾ ਘੁੰਮਣ ਗਈ ਜਿੱਥੇ ਉਸ ਨੇ ਵਿਆਹ ਮਗਰੋਂ ਹਨੀਮੂਨ ਮਨਾਉਣ ਲਈ ਜਾਣਾ ਸੀ। ਲਾੜੀ ਉਸੇ ਡਰੈੱਸ ਵਿਚ ਦੋਸਤਾਂ ਨਾਲ ਘੁੰਮਣ ਗਈ, ਜਿਸ ਡਰੈੱਸ ਨੂੰ ਉਸ ਨੇ ਵਿਆਹ ਵਿਚ ਪਾਉਣ ਲਈ ਖਰੀਦਿਆ ਸੀ। 

PunjabKesari
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਗਲੈਂਡ ਦੇ ਡੋਰਸੇਟ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ 32 ਸਾਲਾ ਹੈਰੀਏਟ ਬਟਲਰ ਨੇ ਆਪਣੇ ਮੰਗੇਤਰ 41 ਸਾਲਾ ਕੇਵਿਨ ਰੌਜਰਜ਼ ਤੋਂ ਵੱਖ ਹੋਣ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਉਸ ਨੇ ਵਿਆਹ ਵਾਲੇ ਵੈਨਿਊ (ਹੋਟਲ) ਦਾ ਬਿੱਲ ਨਹੀਂ ਦਿੱਤਾ ਸੀ। ਹੈਰੀਏਟ ਨੇ ਕਿਹਾ,''ਗੱਲ ਸਿਰਫ ਪੈਸਿਆਂ ਦੀ ਨਹੀਂ ਸੀ। ਇਹ ਚਿਹਰੇ 'ਤੇ ਇਕ ਥੱਪੜ ਮਾਰਨ ਵਾਂਗ ਸੀ ਕਿ ਉਸ ਨੇ ਵਿਆਹ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਬਿਨਾਂ ਭੁਗਤਾਨ ਕੀਤੇ ਗਏ ਬਿੱਲ ਦੇ ਬਾਰੇ ਵਿਚ ਝੂਠ ਬੋਲਿਆ।'' ਹੈਰੀਏਟ ਨੇ ਇਸ ਗੱਲ 'ਤੇ ਮੰਗੇਤਰ ਨੂੰ ਛੱਡ ਦਿੱਤਾ। ਦੋਹਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ ਪਰ ਹੈਰੀਏਟ ਦੇ ਪਰਿਵਾਰ ਵਾਲੇ ਅਤੇ ਦੋਸਤ ਉੱਥੇ ਮੌਜੂਦ ਸਨ। ਹੈਰੀਏਟ ਉਨ੍ਹਾਂ ਦੇ ਦਿਨ ਨੂੰ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਇਸ ਲਈ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਲਈ ਚਲੀ ਗਈ। ਹੈਰੀਏਟ ਨੇ 81 ਹਜ਼ਾਰ ਰੁਪਏ ਵਿਚ ਆਪਣੇ ਵਿਆਹ ਲਈ ਜਿਸ ਖਾਸ ਡਰੈੱਸ ਨੂੰ ਖਰੀਦਿਆ ਸੀ। ਉਸੇ ਡਰੈੱਸ ਵਿਚ ਦੋਸਤਾਂ ਨਾਲ ਪਾਰਟੀ ਕੀਤੀ। ਪਾਰਟੀ ਦੌਰਾਨ ਉਸ ਨੇ ਇਕ ਫੋਟੋਗ੍ਰਾਫਰ ਨੂੰ ਵੀ ਸੱਦਿਆ ਅਤੇ ਤਸਵੀਰਾਂ ਖਿੱਚਵਾਈਆਂ ਪਰ ਆਪਣੇ ਮੰਗੇਤਰ ਦਾ ਫੋਨ ਰਿਸੀਵ ਨਹੀਂ ਕੀਤਾ। 
ਉੱਧਰ ਕੇਵਿਨ ਨੇ ਇਕ ਅੰਗਰੇਜੀ ਅਖਬਾਰ ਨੂੰ ਦੱਸਿਆ ਕਿ ਉਸ ਸਮੇਂ ਉਹ ਕਾਰੋਬਾਰ ਵਿਚ ਸਫਲਤਾ ਲਈ ਸੰਘਰਸ਼ ਕਰ ਰਿਹਾ ਸੀ। ਉਸ ਨੂੰ ਯਕੀਨ ਸੀ ਕਿ ਉਹ ਹੋਟਲ ਦਾ ਬਿੱਲ ਅਦਾ ਕਰ ਸਕਦਾ ਸੀ। ਉਹ ਹੈਰੀਏਟ ਨੂੰ ਚਿੰਤਾ ਵਿਚ ਨਹੀਂ ਦੇਖਣਾ ਚਾਹੁੰਦਾ ਸੀ। ਉਹ ਹੈਰੀਏਟ ਨੂੰ ਯਕੀਨ ਦਵਾਉਣਾ ਚਾਹੁੰਦਾ ਹੈ ਕਿ ਉਹ ਅੱਜ ਵੀ ਉਸ ਲਈ ਭੁਗਤਾਨ ਕਰ ਸਕਦਾ ਹੈ। ਕੇਵਿਨ ਨੇ ਕਿਹਾ,''ਹੁਣ ਮੈਂ ਸਭ ਕੁਝ ਗਵਾ ਦਿੱਤਾ ਹੈ। ਇਸ ਘਟਨਾ ਨੇ ਮੇਰੇ ਦਿਲ ਨੂੰ ਤੋੜ ਦਿੱਤਾ ਹੈ।''


Related News