ਨਿਊ ਜਰਸੀ ''ਚ ਰਹਿੰਦੇ ਪਾਕਿ-ਅਮਰੀਕੀ ਦੇ ਘਰ ''ਚ ਲੱਗੀ ਅੱਗ

06/18/2018 12:45:25 PM

ਇਸਲਾਮਾਬਾਦ/ਨਿਊਜਰਸੀ (ਭਾਸ਼ਾ)— ਇਕ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਨਿਊ ਜਰਸੀ ਵਿਚ ਰਹਿੰਦੇ ਇਕ ਪਾਕਿਸਤਾਨੀ-ਅਮਰੀਕੀ ਪਰਿਵਾਰ ਦੇ ਘਰ ਵਿਚ ਐਤਵਾਰ ਦੀ ਸਵੇਰ ਨੂੰ ਅੱਗ ਲੱਗ ਗਈ। ਫਾਇਰ ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਕਿ ਅੱਗ ਲੱਗਭਗ ਸਵੇਰੇ 2:30 ਵਜੇ ਲੱਗੀ। ਉਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਸੋਂ ਰਹੇ ਸਨ। ਚੰਗੀ ਕਿਸਮਤ ਨਾਲ ਉਨ੍ਹਾਂ ਸਾਰਿਆਂ ਦੀ ਜਾਨ ਬਚ ਗਈ ਹੈ। ਘਰ ਦੇ ਮਾਲਕ ਜ਼ਫਰ ਖੁਰਸ਼ੀਦ ਸਮੇਤ ਉਨ੍ਹਾਂ ਦੀ ਇਕ ਬੇਟੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪਰਿਵਾਰ ਦੇ ਈਦ-ਉਲ-ਫਿਤਰ ਦੇ ਆਖਰੀ ਦਿਨ ਅਤੇ ਫਾਦਰਸ ਡੇਅ ਦੀ ਸ਼ੁਰੂਆਤ ਵਾਲੇ ਦਿਨ ਆਪਣੇ ਘਰ ਨੂੰੰ ਗਵਾ ਦਿੱਤਾ ਸੀ। ਫਾਇਰ ਬ੍ਰਿਗੇਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਗ 'ਤੇ ਜਲਦੀ ਕਾਬੂ ਨਹੀਂ ਪਾ ਸਕਿਆ ਸੀ, ਜਿਸ ਕਾਰਨ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਘਰ ਵਿਚ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।


Related News