ਚੋਰੀ ਦੇ ਮੋਟਸਾਈਕਲਾਂ ਸਮੇਤ ਦੋ ਗ੍ਰਿਫਤਾਰ

06/18/2018 12:17:12 PM

ਤਰਨਤਾਰਨ (ਰਾਜੂ) : ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ ਸਤਪਾਲ ਨੇ ਦੱਸਿਆ ਕਿ Îਉਹ ਸਮੇਤ ਪੁਲਸ ਪਾਰਟੀ ਸਪੈਸ਼ਲ ਨਾਕਾਬੰਦੀ ਦੇ ਸਬੰਧ 'ਚ ਪੁਲ ਡਰੇਨ ਬਹਿਲਾ ਨੂੰ ਜਾ ਰਹੇ ਸੀ ਕਿ ਜਦ ਅਸੀਂ ਰੇਲਵੇ ਫਾਟਕ ਦੋਬੁਜਰੀ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਕਰਮ ਸਿੰਘ ਉਰਫ ਵਿੱਕੀ, ਹਰਮਿੰਦਰ ਸਿੰਘ ਉਰਫ ਮਿੰਟੂ ਵਾਸੀਆਨ ਮੋਟਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਅੱਜ ਵੀ ਦੋਵੇਂ ਮੋਟਸਾਈਕਲਾਂ 'ਤੇ ਸਵਾਰ ਹੋ ਕੇ ਆਪਣੇ ਪਿੰਡ ਵਰਪਾਲ ਤੋਂ ਲਿੰਕ ਸੜਕਾਂ ਰਾਹੀਂ ਤਰਨਤਾਰਨ ਵੱਲ ਨੂੰ ਆ ਰਹੇ ਹਨ, ਜੇਕਰ ਹੁਣੇ ਹੀ ਰੇਲਵੇ ਫਾਟਕ ਦੋਬੁਰਜੀ ਵਿਖੇ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀਸ਼ੁਦਾ ਮੋਟਸਾਈਕਲਾਂ ਸਮੇਤ ਉਹ ਕਾਬੂ ਆ ਸਕਦੇ ਹਨ। 
ਮੁਖਬਰ ਵਲੋਂ ਦੱਸੀ ਹੋਈ ਜਗ੍ਹਾ 'ਤੇ ਰੇਲਵੇ ਫਾਟਕ ਦੋਬੁਰਜੀ 'ਤੇ ਨਾਕਾਬੰਦੀ ਕਰ ਕੇ ਵ੍ਹੀਕਲ ਦੀ ਚੈਕਿੰਗ ਦੌਰਾਨ ਕੁਝ ਚਿਰ ਬਾਅਦ ਪਿੰਡ ਰਟੌਲ ਵਾਲੀ ਲਿੰਕ ਸੜਕ ਵਲੋਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਵਿਕਰਮਜੀਤ ਸਿੰਘ ਉਰਫ ਵਿੱਕੀ ਕੋਲੋਂ ਚੋਰੀਸ਼ੁਦਾ ਇਕ ਮੋਟਸਾਈਕਲ ਪਲਾਟੀਨਾ ਬਿਨਾਂ ਨੰਬਰੀ ਤੇ ਹਰਮਿੰਦਰ ਸਿੰਘ ਉਰਫ ਮਿੰਟੂ ਕੋਲੋਂ ਇਕ ਮੋਟਸਾਈਕਲ ਟੀ. ਵੀ. ਐੱਸ ਬਿਨਾਂ ਨੰਬਰੀ ਬਰਾਮਦ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News