ਤਰਬੂਜ ਕਰਦਾ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ

06/18/2018 12:09:58 PM

ਜਲੰਧਰ— ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਜਿਹੇ 'ਚ ਸਾਨੂੰ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹੀਂ ਦਿਨੀਂ ਰਸ ਭਰੇ ਫਲ ਸਾਡੀ ਸਿਹਤ ਲਈ ਕਾਫੀ ਚੰਗੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜ਼ਿਆਦਾ ਗਰਮੀ 'ਚ ਤਰਬੂਜ਼ ਦਾ ਫਲ ਖਾਣ ਨਾਲ ਹੋਣ ਵਾਲੇ ਸਿਹਤਮੰਦ ਲਾਭ ਦੇ ਬਾਰੇ 'ਚ ਦੱਸਾਂਗੇ। ਤਰਬੂਜ਼ 'ਚ ਵਿਟਾਮਿਨ ਸੀ ਅਤੇ ਏ ਪਾਇਆ ਜਾਂਦਾ ਹੈ। ਜੋ ਲੋਕ ਇਨ੍ਹਾਂ ਦਿਨਾਂ 'ਚ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਉਹ ਤਰਬੂਜ ਦੀ ਵਰਤੋਂ ਜ਼ਰੂਰ ਕਰਨ ਕਿਉਂਕਿ ਇਸ 'ਚ ਢੇਰ ਸਾਰਾ ਪਾਣੀ ਅਤੇ ਫਾਈਬਰ ਹੁੰਦਾ ਹੈ ਜੋ ਭੁੱਖ ਨੂੰ ਮਿਟਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ। ਤਾਂ ਆਓ ਜਾਣਦੇ ਹਾਂ ਤਰਬੂਜ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ.....

ਅਸਥਮਾ ਦੀ ਦਿੱਕਤ ਨਾ ਹੋਣ ਦੇਵੇ—ਤਰਬੂਜ ਖਾਣ ਨਾਲ ਸਾਡੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੇ ਪੋਸ਼ਕ ਦੀ ਕਮੀ ਨਹੀਂ ਹੁੰਦੀ ਇਸ ਲਈ ਗਰਮੀਆਂ 'ਚ ਹਰ ਰੋਜ਼ ਇਕ ਕੱਪ ਤਰਬੂਜ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ। ਅਜਿਹੇ 'ਚ ਅਸਥਮਾ ਦੀ ਪ੍ਰੇਸ਼ਾਨੀ ਤੋਂ ਬੱਚਣ ਲਈ ਵਿਟਾਮਿਨ ਸੀ ਯੁਕਤ ਭੋਜਨ ਨਾ ਕਰੋਂ। 
ਕੈਂਸਰ—ਤਰਬੂਜ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਸ 'ਚ ਲਾਈਕੋਪਿਨ ਪਾਇਆ ਜਾਂਦਾ ਹੈ ਅਤੇ ਐਂਟੀਆਕਸੀਡੈਂਟ ਦਾ ਬਹੁਤ ਚੰਗਾ ਸਰੋਤ ਹੈ।

ਬਲੱਡ ਪ੍ਰੈੱਸ਼ਰ—ਹਰ ਰੋਜ਼ ਇਕ ਕੱਪ ਤਰਬੂਜ ਦੀ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਘੱਟ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਧਮਣੀਆਂ ਵੀ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ।

ਸੋਜ ਨੂੰ ਘੱਟ ਕਰੇ—ਹੱਥਾਂ ਅਤੇ ਪੈਰਾਂ ਦੀ ਸੋਜ ਨੂੰ ਘੱਟ ਕਰਨ ਲਈ ਰੋਜ਼ ਤਰਬੂਜ ਦੀ ਵਰਤੋਂ ਕਰੋਂ ਕਿਉਂਕਿ ਇਸ 'ਚ ਕੋਲੀਨ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ, ਪੋਸ਼ਣ ਨੀਂਦ ਮਿਲਦੀ ਹੈ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ।

ਚਮੜੀ ਅਤੇ ਵਾਲਾਂ ਲਈ ਫਾਇਦੇਮੰਦ—ਰੋਜ਼ ਤਰਬੂਜ ਖਾਣ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਕਿਉਂਕਿ ਇਸ 'ਚ ਵਿਟਾਮਿਨ ਏ ਹੁੰਦਾ ਹੈ ਜੋ ਸੀਬਮ ਦਾ ਪ੍ਰੋਡਕਸ਼ਨ ਵਧਾਉਂਦਾ ਹੈ ਅਤੇ ਨਾਲ ਹੀ ਆਪਣੀ ਚਮੜੀ 'ਚ ਕਸਾਅ ਆਉਂਦਾ ਹੈ।


Related News