ਰਿਟਰੀਟ ਸੈਰਾਮਨੀ ''ਚ ਪਾਕਿਸਤਾਨ ਸਰਹੱਦ ''ਤੇ ਨਹੀਂ ਵਿਖਿਆ ਈਦ ਦਾ ਉਤਸ਼ਾਹ

06/18/2018 12:12:23 PM

ਫਾਜ਼ਿਲਕਾ (ਲੀਲਾਧਰ) : ਭਾਰਤ ਵਰ੍ਹੇ ਦੇ ਪ੍ਰਮੁੱਖ ਸਮਾਜਿਕ, ਧਾਰਮਿਕ ਅਤੇ ਦੇਸ਼ ਭਗਤੀ ਦੇ ਤਿਓਹਾਰ ਭਾਰਤ ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ, ਜਿਸ ਦਾ ਨਾਮ ਹੁਣ ਸ਼ਹੀਦ ਆਰ.ਕੇ. ਵਧਵਾ ਰਖਿਆ ਗਿਆ ਹੈ, 'ਤੇ ਵਿਸ਼ੇਸ਼ ਤਿਓਹਾਰ ਮਨਾਏ ਜਾਂਦੇ ਹਨ। 
ਬੀਤੀ ਸ਼ਾਮ ਰਿਟਰੀਟ ਸੈਰਾਮਨੀ ਦੇ ਸਮੇਂ ਈਦ ਦੇ ਤਿਓਹਾਰ 'ਤੇ ਵੀ ਭਾਰਤੀਆਂ ਨੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ। ਉੱਧਰ ਪਾਕਿਸਤਾਨੀ ਸਰਹੱਦ 'ਚ ਈਦ ਦਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਕਈ ਵਾਰ ਤਾਂ ਭੀੜ ਨੂੰ ਪਿੱਛੇ ਕਰਨ ਲਈ ਪਾਕਿਸਤਾਨੀ ਰੇਂਜਰਾਂ ਨੇ ਡੰਡੇ ਵੀ ਘੁਮਾਏ। ਇਸ ਮੌਕੇ ਦੋ ਛੋਟੇ ਬੱਚਿਆਂ ਨੇ ਪਾਕਿਸਤਾਨੀ ਰੇਂਜਰਾਂ ਦੀ ਵਰਦੀ ਪਾ ਕੇ ਆਪਣੀ ਸਰਹੱਦ 'ਚ ਦੂਰ ਤੋਂ ਖੜ੍ਹੇ ਹੋ ਕੇ ਭਾਰਤੀ ਸਰਹੱਦ 'ਚ ਬੈਠੇ ਲੋਕਾਂ ਨੂੰ ਹੱਥ ਹਿਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ।


Related News