ਨਸ਼ੇ ਵਾਲੇ ਟੀਕਿਆਂ ਤੇ ਗੋਲੀਆਂ ਸਣੇ 2 ਗ੍ਰਿਫਤਾਰ

06/18/2018 10:50:21 AM

ਰਾਹੋਂ (ਪ੍ਰਭਾਕਰ)—ਪੁਲਸ ਪਾਰਟੀ ਨੇ ਮਾਛੀਵਾੜਾ ਰੋਡ ਰਾਹੋਂ ਵੱਲੋਂ ਆ ਰਹੇ ਕਸ਼ਮੀਰੀ ਰਾਮ ਨਾਂ ਦੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 70 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਏ.ਐਸ.ਆਈ.ਅਮਰ ਸਿੰਘ ਨੇ ਪੁਲਸ ਪਾਰਟੀ ਸਮੇਤ ਜਾਡਲਾ ਰੋਡ ਵਿਖੇ ਇਕ ਹੋਰ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 8 ਟੀਕੇ ਬਰਾਮਦ ਹੋਏ। ਮੁਲਜ਼ਮ ਦੀ ਪਹਿਚਾਣ ਸੁਨੰਦਨ ਵਜੋਂ ਹੋਈ। ਇਨ੍ਹਾਂ ਦੋਨਾਂ ਦੇ ਖਿਲਾਫ ਥਾਣਾ ਰਾਹੋਂ ਵਿਖੇ ਐੱਲ.ਡੀ.ਪੀ. ਐੱਸ. ਮਾਮਲਾ ਦਰਜ ਕੀਤਾ ਗਿਆ।


Related News