ਲੀਚੀ ਕਰਦੀ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ

06/18/2018 10:36:01 AM

ਜਲੰਧਰ — ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ। ਲਾਲ ਲੀਚੀ ਦਾ ਗੁੱਛਾ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਖਾਦਾ ਜਾਂਦਾ ਹੈ। ਇਸ 'ਚ ਵੀ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਕਾਰਨ ਇਸ ਨੂੰ ਖਾਣਾ ਜ਼ਰੂਰੀ ਵੀ ਹੋ ਜਾਂਦਾ ਹੈ। ਲੀਚੀ ਰੋਜ਼ 10-12 ਜ਼ਰੂਰ ਖਾਓ ਪਰ ਇਸ ਤੋਂ ਜ਼ਿਆਦਾ ਖਾਣਾ ਖ਼ਤਰਨਾਕ ਹੋ ਸਕਦਾ ਹੈ।
ਲੀਚੀ ਖਾਣ ਦੇ ਅਨੋਖੇ ਲਾਭ
1. ਚਿਹਰੇ 'ਤੇ ਨਿਖਾਰ
ਇਸ ਨਾਲ ਵੱਧਦੀ ਉਮਰ ਦਾ ਅਸਰ ਲੇਟ ਹੁੰਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਨੂੰ ਦੂਰ ਕਰਕੇ ਚਿਹਰੇ 'ਤੇ ਨਿਖਾਰ ਆਉਂਦਾ ਹੈ।
2. ਮੋਟਾਪਾ
ਇਸ ਨੂੰ ਖਾਣ ਨਾਲ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ ਜਿਸ ਕਰਕੇ ਮੋਟਾਪਾ ਵੀ ਨਹੀਂ ਹੁੰਦਾ।
3. ਠੰਡ ਤੋਂ ਬਚਾਓ
ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ ਜਿਸ ਕਾਰਨ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।
4. ਦਿਲ ਦੇ ਦੌਰੇ ਤੋਂ ਬਚਾਓ
ਇਸ 'ਚ ਮੌਜੂਦ 'ਪੋਟਾਸ਼ਿਅਮ' ਹੁੰਦਾ ਹੈ ਜਿਹੜਾ ਦਿਲ ਨੂੰ ਤੰਦਰੁਸਤ ਰੱਖਦਾ ਹੈ।
5. ਕੈਂਸਰ ਤੋਂ ਬਚਾਓ
ਲੀਚੀ 'ਚ 'ਬਾਇਓ ਕੈਮੀਕਲ' ਪਦਾਰਥ ਹੁੰਦੇ ਹਨ ਜਿਹੜੇ ਕੈਂਸਰ ਦੀਆਂ ਕੋਸ਼ਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਵੈਸੇ ਤਾਂ ਸਾਰਿਆਂ ਨੂੰ ਹੀ ਇਹ ਫਲ ਖਾਣਾ ਚਾਹੀਦਾ ਹੈ ਪਰ ਔਰਤਾਂ ਨੂੰ ਇਹ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।
6.  ਐਸੀਡੀਟੀ
ਲੀਚੀ 'ਚ 'ਫਾਇਬਰ' ਭਰਪੂਰ ਮਾਤਰਾ 'ਚ ਹੁੰਦਾ ਹੈ ਜਿਸ ਕਰਕੇ ਹਾਜਮਾ ਤੰਦਰੁਸਤ ਹੁੰਦਾ ਹੈ ਕਬਜ਼, ਜਲਣ ਅਤੇ ਅਪੱਚ ਨੂੰ ਵੀ ਠੀਕ ਕਰਦਾ ਹੈ।
7. ਪੌਸ਼ਕ ਤੱਤ
ਇਸ 'ਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ। ਮੈਗਨੀਸ਼ੀਅਮ, ਫਾਸਫੋਰਸ, ਆਈਰਨ, ਮਿਨਰਲਜ਼, ਪੋਟਾਸ਼ਿਅਮ, ਕਾਰਬੋਹਾਈਡ੍ਰੇਟਸ, ਵੀਟਾਮਿਨ ਸੀ, ਏ ਅਤੇ ਸੀ, ਬੀਟਾ ਕੈਰੋਟੀਨ ਆਦਿ ਹੁੰਦੇ ਹਨ।
8. ਖੂਨ ਦੀ ਕਮੀ ਦੂਰ
ਜੇਕਰ ਖੂਨ ਦੀ ਕਮੀ ਹੈ ਤਾਂ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।


Related News