ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਖਿਲਾਫ ਕੇਸ ਦਰਜ

06/18/2018 10:05:16 AM

ਫਗਵਾੜਾ, (ਹਰਜੋਤ)—ਇਥੋਂ ਦੀ ਸਤਨਾਮਪੁਰਾ ਪੁਲਸ ਨੇ ਮੁਹੱਲਾ ਗੋਬਿੰਦਪੁਰਾ ਦੀ ਇਕ 17 ਸਾਲਾ ਲੜਕੀ ਨੂੰ ਉਸ ਦੇ ਜੀਜੇ ਵੱਲੋਂ ਹੀ ਭੱਜਾ ਕੇ ਲੈ ਜਾਣ ਦੇ ਦੋਸ਼ 'ਚ ਧਾਰਾ 363, 366-ਏ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਲੜਕੀ ਦੀ ਮਾਤਾ ਸੁਭਾਤੀ ਦੇਵੀ ਪਤਨੀ ਜਿਤਨ ਯਾਦਵ ਵਾਸੀ ਗੋਬਿੰਦਪੁਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ +1 ਦੀ ਵਿਦਿਆਰਥਣ ਹੈ ਅਤੇ ਉਸ ਦਾ ਜੀਜਾ ਸੁਰੇਸ਼ ਯਾਦਵ ਪੁੱਤਰ ਸ਼ਬੀਲ ਚੌਧਰੀ ਹਾਲ ਵਾਸੀ ਝਾਬੇਵਾਲ ਕਾਲੋਨੀ ਭੋਲਾਪੁਰ ਨੇੜੇ ਬੋਨ ਫੈਕਟਰੀ ਚੰਡੀਗੜ੍ਹ ਰੋਡ ਲੁਧਿਆਣਾ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ। 


Related News