ਹਾੜ ਮਹੀਨੇ ''ਚ ਪਏ ਪਹਿਲੇ ਮੀਂਹ ਨੇ ਲੋਕਾਂ ਨੂੰ ਦਿਵਾਈ ਗਰਮੀ ਤੋਂ ਰਾਹਤ

06/18/2018 8:08:23 AM

ਬਾਘਾਪੁਰਾਣਾ (ਰਾਕੇਸ਼) - ਹਾੜ ਦਾ ਮਹੀਨਾ ਸ਼ੁਰੂ ਹੁੰਦਿਆਂ ਭਾਵੇਂ ਤਪਦੀ ਗਰਮੀ ਤੇ ਲੂੰ ਵਰਨ ਲੱਗ ਪੈਂਦੀ ਹੈ ਪਰ ਇਸ ਵਾਰ ਬੀਤੀ ਰਾਤ ਤੋਂ ਪਏ ਕੜਾਕੇ ਦੇ ਮੀਂਹ ਨੇ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਪਿਛਲੇ ਚਾਰ ਦਿਨਾਂ ਤੋਂ ਆਸਮਾਨ 'ਤੇ ਵਿੱਛੀ ਮਿੱਟੀ ਦੀ ਚਾਦਰ ਨੇ ਲੋਕਾਂ ਦਾ ਸਾਹ ਲੈਣਾ ਔਖਾ ਕੀਤਾ ਹੋਇਆ ਸੀ। ਇਸ ਮਿੱਟੀ ਦੇ ਨਾਲ ਲੋਕਾਂ ਦੇ ਮਕਾਨ ਅਤੇ ਦੁਕਾਨਾਂ ਭਰ ਗਈਆਂ ਸਨ। ਆਵਾਜਾਈ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਸੀ ਪਰ ਰਾਤ ਨੂੰ ਪਏ ਮੀਂਹ ਦੇ ਕਾਰਨ ਵੱਡੀ ਰਾਹਤ ਮਿਲੀ ਹੈ। ਇਸ ਮੀਂਹ ਦੇ ਨਾਲ ਕਿਸਾਨਾਂ ਨੂੰ ਝੋਨਾ ਬੀਜਣ 'ਚ ਅਸਾਨੀ ਹੋ ਜਾਵੇਗੀ।
ਬਾਰਿਸ਼ ਨਾ ਹੋਣ ਕਰਕੇ ਪਿਛਲੇ ਇਕ ਮਹੀਨੇ ਤੋਂ ਲੋਕਾਂ 'ਚ ਹਫੜਾ-ਦਫੜੀ ਮੱਚੀ ਹੋਈ ਸੀ। ਬਾਰਿਸ਼ ਨਾਲ ਕਸਬੇ ਦੀਆਂ ਮੁੱਖ ਸੜਕਾਂ, ਗਲੀਆਂ ਪਾਣੀ ਦੇ ਨਾਲ ਭਰ ਗਈਆਂ ਕਿਉਂਕਿ ਸ਼ਹਿਰ ਅੰਦਰ ਸੀਵਰੇਜ਼ ਮੁਕੰਮਲ ਨਾ ਹੋਣ ਕਰਕੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਬਣੀ ਰਹਿੰਦੀ ਹੈ। ਸਰਕਾਰ ਨੇ ਛੱਪੜਾਂ ਨੂੰ ਸਮਾਪਤ ਕਰਨ ਲਈ ਲੀਪਾ ਪੋਥੀ ਕਰਨ ਤੋਂ ਸਵਾਏ ਕੁੱਝ ਨਹੀਂ ਕੀਤਾ। ਸਰਕਾਰ ਨੂੰ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ।


Related News