ਸਡ਼ਕ ਨਿਰਮਾਣ ਕੰਪਨੀ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਫਰਾਰ 2 ਚੋਰ ਕਾਬੂ

06/18/2018 8:12:01 AM

 ਬੱਧਨੀ ਕਲਾਂ (ਬੱਬੀ) - ਸਡ਼ਕ ਦਾ ਨਿਰਮਾਨ ਕਰਨ ਵਾਲੀ ਕੰਪਨੀ ਦਾ ਸਮਾਨ ਚੋਰੀ ਕਰਨ ਦੇ ਮਾਮਲੇ ’ਚ ਬੱਧਨੀ ਕਲਾਂ ਪੁਲਸ ਵੱਲੋਂ ਦੋ ਫਰਾਰ ਚੋਰਾਂ ਨੂੰ ਕਾਬੂ ਕਰਨ ’ਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ।ਇਸ ਸਬੰਧੀ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਸਡ਼ਕ ਦਾ ਨਿਰਮਾਨ ਕਰ ਰਹੀ ਕੰਪਨੀ ਦਾ ਮਿਤੀ 1-5-2018 ਦੀ ਰਾਤ ਨੂੰ ਕਾਫੀ ਸਾਮਾਨ ਚੋਰੀ ਹੋ ਗਿਆ ਸੀ, ਜਿਸ ਨੂੰ ਗੰਭੀਰਤਾਂ ਨਾਲ ਲੈਂਦਿਆਂ ਕੰਪਨੀ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਉਸ ਸਮੇਂ ਚਾਰ ਵਿਅਕਤੀਆਂ ਖਿਲਾਫ ਮਿਤੀ 2-5-2018 ਨੂੰ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 2 ਵਿਅਕਤੀਆਂ ਜੱਸਾ ਸਿੰਘ ਪੁੱਤਰ ਚਰਨ ਸਿੰਘ ਅਤੇ ਸੋਨੀ ਸਿੰਘ ਪੁੱਤਰ ਬਚਿੱਤਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਪੁੱਛਗਿੱਛ ਦੌਰਾਨ ਚੋਰੀ ਹੋਇਆ ਸਮਾਨ ਵੀ ਬਰਾਮਦ ਹੋ ਗਿਆ ਸੀ ਪਰ ਦੋ ਚੋਰ ਗੁਰਦੀਪ ਸਿੰਘ ਉਰਫ ਭੀਚੀ ਪੁੱਤਰ ਜੈਲਾ ਸਿੰਘ ਮਜ੍ਹੱਬੀ ਸਿੱਖ ਵਾਸੀ ਬੱਧਨੀ ਕਲਾਂ ਅਤੇ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮਲਕੀਤ ਸਿੰਘ ਰਾਉਕੇ ਰੋਡ ਵੱਡਾ ਵੇਹਡ਼ਾ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਲਗਾਤਾਰ ਕਾਰਵਾਈ ਕਰ ਰਹੀ ਸੀ। ਬੀਤੇ ਕੱਲ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਕੇ ਉਕਤ ਦੋ ਚੋਰਾਂ ਗੁਰਦੀਪ ਸਿੰਘ ਉਰਫ ਭੀਚੀ ਅਤੇ ਲਖਵੀਰ ਸਿੰਘ ਉਰਫ ਗੋਰਾ ਨੂੰ ਕਾਬੂ ਕਰ ਲਿਆ ਗਿਆ।
ਥਾਣਾ ਮੁਖੀ ਨੇ ਕਿਹਾ ਕਿ ਬੱਧਨੀ ਕਲਾਂ ’ਚ ਜਿਹਡ਼ੀਆਂ ਹੋਰ ਚੋਰੀਆਂ ਹੋਈਆਂ ਹਨ ਉਨ੍ਹਾਂ ਸਬੰਧੀ ਵੀ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਕਿ ਸਾਨੂੰ ਸ਼ੱਕ ਹੈ ਕਿ ਉਹ ਚੋਰੀਆਂ ਵੀ ਇਨ੍ਹਾਂ ਨੇ ਕੀਤੀਆਂ ਹੋ ਸਕਦੀਆਂ ਹਨ।


Related News