ਭਗਵਦ ਗੀਤਾ

6/18/2018 7:31:46 AM

मत्त: परतरं नान्यत्किञ्चिदस्ति धनञ्जय।
मयि सर्वमिदं प्रोतं सूत्रे मणिगणा इव।। ७।।

ਮਤੱਹ੍ਰ ਪਰਤਰਮ੍ਰ ਨਾਨ੍ਰਯਤ੍ਰ ਕਿੰਚਿਦ੍ਰ ਅਸ੍ਰਤਿ ਧਨੰਜਯ।
ਮਯਿ ਸਰਵਮ੍ਰ ਇਦਮ੍ਰ ਪ੍ਰੋਤਮ੍ਰ ਸੂਤ੍ਰੇ ਮਣਿ-ਗਣਾ ਇਵ£7£

ਮਤੱਹ੍ਰ- ਮੇਰੇ ਤੋਂ ਪਰ੍ਹੇ ; ਪਰਤਰਮ੍ਰ- ਉੱਤਮ ; ਨ- ਨਹੀਂ ; ਅਨਯਤ੍ਰ-ਕਿੰਚਿਤ- ਹੋਰ ਕੁਝ ਵੀ ; ਅਸ੍ਰਤਿ- ਹੈ ; ਧਨੰਜਯ- ਹੇ ਧੰਨ ਦੇ ਵਿਜੇਤਾ ; ਮਯਿ- ਮੇਰੇ ਵਿਚ ; ਸਰ੍ਰਵਮ੍ਰ- ਸਭ ਕੁਝ ; ਇਦਮ੍ਰ- ਇਹ ਜੋ ਅਸੀਂ ਵੇਖਦੇ ਹਾਂ ; ਪ੍ਰੋਤਮ੍ਰ- ਪਿਰੋਇਆ ਹੋਇਆ ; ਸੂਤ੍ਰੇ- ਧਾਗੇ ਵਿਚ ; ਮਣਿ ਗਣਾਹ੍ਰ- ਮੋਤੀਆਂ ਦੇ ਦਾਣੇ ; ਇਵ - ਵਾਂਗ।
ਅਨੁਵਾਦ : ਹੇ ਧਨੰਜੇ! ਮੇਰੇ ਤੋਂ ਉੱਤਮ ਕੋਈ ਸਤਿ ਨਹੀਂ ਹੈ। ਜਿਸ ਤਰ੍ਹਾਂ ਮੋਤੀ ਧਾਗੇ ਵਿਚ ਪਿਰੋਏ ਰਹਿੰਦੇ ਹਨ, ਉਸੇ ਤਰ੍ਹਾਂ ਸਭ ਕੁਝ ਮੇਰੇ 'ਤੇ ਹੀ ਨਿਰਭਰ ਹੈ।
ਭਾਵ : ਪਰਮ ਸਤਿ ਸਾਕਾਰ ਹੈ ਜਾਂ ਨਿਰਾਕਾਰ, ਇਸ 'ਤੇ ਆਮ ਤੌਰ 'ਤੇ ਬਹਿਸ ਚੱਲਦੀ ਹੈ। ਜਿਥੋਂ ਤਕ ਭਗਵਤ ਗੀਤਾ ਦਾ ਸਵਾਲ ਹੈ ਪਰਮ ਸਤਿ ਤਾਂ ਸ਼੍ਰੀ ਭਗਵਾਨ ਕ੍ਰਿਸ਼ਨ ਹਨ ਅਤੇ ਇਸ ਦੀ ਪੁਸ਼ਟੀ ਥਾਂ-ਥਾਂ 'ਤੇ ਹੁੰਦੀ ਹੈ। ਇਸ ਸ਼ਲੋਕ ਵਿਚ ਖਾਸ ਤੌਰ 'ਤੇ ਜ਼ੋਰ ਹੈ ਕਿ ਪਰਮ ਸਤਿ ਪੁਰਖ ਰੂਪ ਹੈ। ਇਸ ਗੱਲ ਦੀ ਕਿ ਭਗਵਾਨ ਹੀ ਪਰਮ ਸਤਿ ਹਨ, ਬ੍ਰਹਮ ਸੰਹਿਤਾ ਵਿਚ ਪੁਸ਼ਟੀ ਹੋਈ ਹੈ-ਪਰਮ ਸਤਿ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਹਨ, ਜਿਹੜੇ ਆਦਿ ਭਗਵਾਨ ਹਨ। ਸਾਰੇ ਆਨੰਦ ਦੇ ਭੰਡਾਰ ਗੋਵਿੰਦ ਹਨ ਅਤੇ ਉਹ ਸਚਿਦਾਨੰਦ ਸਰੂਪ ਹਨ। ਇਹ ਸਾਰੇ ਸਬੂਤ ਨਿਰਵਿਵਾਦ ਰੂਪ ਨਾਲ ਪ੍ਰਮਾਣਿਤ ਕਰਦੇ ਹਨ ਕਿ ਪਰਮ ਸਤਿ ਧਰਮ ਪੁਰਖ ਹਨ, ਜਿਹੜੇ ਸਾਰੇ ਕਾਰਨਾਂ ਦਾ ਕਾਰਨ ਹਨ। ਫਿਰ ਵੀ ਨਿਰੀਸ਼ਰਵਰਵਾਦੀ (ਗੈਰਸ਼ਖਸੀ) ਸ਼ਵੇਤਾਸ਼ਵਤਰ ਉਪਨਿਸ਼ਦ ਵਿਚ (3-10) ਪ੍ਰਾਪਤ ਵੈਦਿਕ ਮੰਤਰ ਦੇ ਆਧਾਰ 'ਤੇ ਤਰਕ ਕਰਦੇ ਹਨ—
ਤਤੋ ਯਦ੍ਰ ਉਤੱਰਤਰਮ੍ਰ ਤਦ੍ਰਅਰੂਪਮ੍ਰ ਅਨਾਮਯਮ੍ਰ।
ਯ ਏਤਦ੍ਰ ਵਿਦੁਰ ਅਮ੍ਰਿਤਾਸ੍ਰ ਤੇ ਭਵੰਤਿ ਅਬੇਤਰੇ ਦੁਹਖਮ ਏਵਾਪਯੰਤਿ£
ਭੌਤਿਕ ਜਗਤ ਬ੍ਰਹਿਮੰਡ ਦੇ ਆਦਿ ਜੀਵ ਬ੍ਰਹਮ ਨੂੰ ਦੇਵਤਿਆਂ, ਮਨੁੱਖਾਂ ਅਤੇ ਹੀਣ ਜਾਨਵਰਾਂ ਵਿਚੋਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਪਾਰ ਬ੍ਰਹਮਾਂ ਤੋਂ ਪਰ੍ਹੇ ਇਕ ਅਲੌਕਿਕ ਬ੍ਰਹਮ ਹੈ, ਜਿਸ ਦਾ ਕੋਈ ਭੌਤਿਕ ਸਰੂਪ ਨਹੀਂ ਹੁੰਦਾ ਅਤੇ ਜਿਹੜਾ ਸਾਰੇ ਭੌਤਿਕ ਮਲੀਨਤਾਵਾਂ ਤੋਂ ਰਹਿਤ ਹੁੰਦਾ ਹੈ। ਜਿਹੜਾ ਮਨੁੱਖ ਉਸ ਨੂੰ ਜਾਣ ਲੈਂਦਾ ਹੈ, ਉਹ ਵੀ ਅਲੌਕਿਕ ਬਣ ਜਾਂਦਾ ਹੈ ਪਰ ਜਿਹੜੇ ਉਸ ਨੂੰ ਨਹੀਂ ਜਾਣਦੇ, ਉਹ ਸੰਸਾਰਿਕ ਦੁੱਖ ਨੂੰ ਭੋਗਦੇ ਰਹਿੰਦੇ ਹਨ।