ਠੱਗੀ ਕਰਨ ਦੇ ਦੋਸ਼ ''ਚ ਪਤੀ-ਪਤਨੀ ਖਿਲਾਫ਼ ਕੇਸ ਦਰਜ

06/18/2018 7:24:37 AM

ਫਗਵਾੜਾ, (ਹਰਜੋਤ)- ਪਿੰਡ ਪੰਡਵਾ ਦੇ ਵਸਨੀਕ ਨਾਲ ਮੋਹਾਲੀ ਦੇ ਇਕ ਪ੍ਰਾਪਰਟੀ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਵੱਲੋਂ ਉਨ੍ਹਾਂ ਨੂੰ ਧੋਖੇ ਨਾਲ ਕਿਸੇ ਦੀ ਜ਼ਮੀਨ ਦਿਖਾ ਕੇ 1 ਕਰੋੜ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸਤਨਾਮਪੁਰਾ ਪੁਲਸ ਨੇ ਧਾਰਾ 420, 406 ਅਧੀਨ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਤਨਾਮਪੁਰਾ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪੰਡਵਾ ਦੇ ਵਾਸੀ ਸ਼ਸ਼ੀਪਾਲ ਸਿੰਘ ਪੁੱਤਰ ਆਸਾ ਸਿੰਘ ਵਾਸੀ ਪੰਡਵਾ ਨੇ ਖਰੜ ਵਿਖੇ ਇਕ ਜ਼ਮੀਨ ਜਸਵਿੰਦਰ ਸਿੰਘ ਰਿਆੜ ਵਾਸੀ ਬਿਲਡਿੰਗ ਦਫ਼ਤਰ 11-ਏ, ਸੈਕਟਰ 58, ਫੇਸ 5, ਸ਼ਾਹੀ ਮਾਜਾਰਾ ਮੋਹਾਲੀ, ਸੁਰਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਰਿਹਾੜ ਵਾਸੀ 1031, ਫੇਸ 9, ਮੋਹਾਲੀ ਨਾਲ ਸੌਦਾ ਕੀਤਾ ਸੀ। ਉਕਤ ਵਿਅਕਤੀਆਂ ਨੇ ਇਨ੍ਹਾਂ ਨੂੰ ਕਿਸੇ ਦੀ ਜ਼ਮੀਨ ਦਿਖਾ ਕੇ ਇਹ ਰਾਸ਼ੀ ਵੱਖ-ਵੱਖ ਤਰੀਕਾਂ ਨੂੰ ਲੈ ਲਈ ਪਰ ਕੋਈ ਵੀ ਰਜਿਸਟਰੀ ਨਹੀਂ ਕਰਵਾਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਇਗੀ ਵਾਪਸ ਕਰਨ ਸਬੰਧੀ ਚੈੱਕ ਵੀ ਦਿੱਤਾ ਸੀ ਜੋ ਬਾਊਸ ਹੋ ਗਿਆ। ਇਸ ਠੱਗੀ ਸਬੰਧੀ ਉਕਤ ਪਾਰਟੀ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਦਰਖ਼ਾਸਤ 'ਤੇ ਹੋਈ ਪੜਤਾਲ ਮਗਰੋਂ ਇਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ।


Related News