ਭਿੱਖੀਵਿੰਡ ਮੈਡੀਕਲ ਸਟੋਰ ਐਸੋਸੀਏਸ਼ਨ ਵੱਲੋਂ ਦੁਬਾਰਾ ਚੋਣ ਕਰਵਾਉਣ ਦਾ ਫੈਸਲਾ

06/18/2018 6:45:46 AM

 ਭਿੱਖੀਵਿੰਡ/ਬੀਡ਼ ਸਾਹਿਬ,  ( ਭਾਟੀਆ)-  ਭਿੱਖੀਵਿੰਡ ਮੈਡੀਕਲ ਐਸੋਸੀਏਸ਼ਨ ਵੱਲੋਂ ਦੁਬਾਰਾ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਪ੍ਰੈੱਸ ਨੂੰ ਜਾਰੀ ਲਿਖਤੀ ਬਿਆਨ ਅਨੁਸਾਰ ਭਿੱਖੀਵਿੰਡ ਮੈਡੀਕਲ ਐਸੋਸੀਏਸ਼ਨ ਦੀ ਇਕ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪੱਟੀ ਰੋਡ ਵਿਖੇ ਹੋਈ , ਜਿਸ ਵਿਚ ਐਸੋਸੀਏਸ਼ਨ ਨਾਲ ਸਬੰਧਤ ਮੈਡੀਕਲ ਸਟੋਰ ਮਾਲਕ ਸ਼ਾਮਲ ਹੋਏ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਵਿਚ ਸਾਰੇ ਮੈਡੀਕਲ ਸਟੋਰ ਮਾਲਕ ਹਾਜ਼ਰ ਨਾ ਹੋਣ ਕਾਰਨ ਉਸ ਮੀਟਿੰਗ ਦੌਰਾਨ ਹੋਈ ਚੋਣ ਨੂੰ ਰੱਦ ਕੀਤਾ ਜਾਂਦਾ ਹੈ ਤੇ ਸਰਬਸੰਮਤੀ ਨਾਲ ਦੁਬਾਰਾ ਮੀਟਿੰਗ ਕਰ ਕੇ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਮੀਟਿੰਗ ਦੌਰਾਨ ਸੰਧੂ ਮੈਡੀਕਲ ਸਟੋਰ ਦੇ ਮਾਲਕ ਵਰਿੰਦਰ ਸੰਧੂ, ਦਲਜੀਤ ਮੈਡੀਕਲ ਸਟੋਰ, ਅਨਮੋਲ ਮੈਡੀਕਲ ਸਟੋਰ, ਸੋਨੂੰ ਮੈਡੀਕਲ ਸਟੋਰ, ਬੁੱਟਰ ਮੈਡੀਕਲ ਸਟੋਰ, ਬਾਬਾ ਦੀਪ ਸਿੰਘ ਮੈਡੀਕਲ ਸਟੋਰ, ਦਸਮੇਸ਼ ਮੈਡੀਕਲ ਸਟੋਰ, ਗਿੱਲ ਮੈਡੀਕਲ ਸਟੋਰ, ਧਵਨ ਮੈਡੀਕਲ ਸਟੋਰ, ਅਮਰਜੀਤ ਮੈਡੀਕਲ ਸਟੋਰ, ਜੋਬਨ ਮੈਡੀਕਲ ਸਟੋਰ, ਚੋਪਡ਼ਾ ਮੈਡੀਕਲ ਸਟੋਰ, ਕੱਕਡ਼ ਮੈਡੀਕਲ ਸਟੋਰ, ਜਨਤਾ ਮੈਡੀਕਲ ਸਟੋਰ, ਸੰਧੂ ਮੈਡੀਕਲ ਸਟੋਰ ਦੇ ਮਾਲਕ ਸਰਵਣ ਸਿੰਘ, ਪਿਆਰਾ ਲਾਲ ਐਂਡ ਸੰਜ਼ ਮੈਡੀਕਲ ਸਟੋਰ, ਪਰਵੀਨ ਮੈਡੀਕਲ ਸਟੋਰ, ਹੀਰਾ ਮੈਡੀਕਲ ਸਟੋਰ, ਸਤਿਗੁਰ ਮੈਡੀਕਲ ਸਟੋਰ, ਕਾਲੀਆ ਮੈਡੀਕਲ ਸਟੋਰ, ਸ਼ਿਵਾ ਮੈਡੀਕਲ ਸਟੋਰ ਤੇ ਲੱਕੀ ਮੈਡੀਕਲ ਸਟੋਰ ਦੇ ਮਾਲਕ ਹਾਜ਼ਰ ਸਨ।


Related News