ਟਰੈਕਟਰ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

06/18/2018 4:39:16 AM

 ਗੁਰਦਾਸਪੁਰ,   (ਦੀਪਕ)-  ਪਿੰਡ ਮਟਮਾਂ ਦੇ ਇਕ ਨੌਜਵਾਨ ਦੀ ਪੈਲੀ ਵਾਹੁੰਦੇ ਸਮੇਂ ਅਚਾਨਕ ਟਰੈਕਟਰ ਤੋਂ ਹੇਠਾਂ ਡਿੱਗਣ ਤੋਂ ਬਾਅਦ ਟਰੈਕਟਰ ਦੇ  ਹੇਠਾ ਆਉਣ ਕਾਰਨ ਮੌਤ ਹੋਣ ਦੀ ਖਬਰ ਹੈ। ਜਿਸ ਤੋਂ ਬਾਅਦ ਪਿੰਡ ਵਿਚ  ਸ਼ੋਕ ਦੀ ਲਹਿਰ ਦੌਡ਼ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ (27)  ਪੁੱਤਰ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ  ਬੀਤੇ ਦਿਨ ਪਿੰਡ ਮਟਮਾਂ ਦੇ ਲਾਗੇ ਹੀ ਆਪਣੀ ਪੈਲੀ ਵਾਹ ਰਿਹਾ ਸੀ ਕਿ ਅਚਾਨਕ ਚੱਕਰ ਆਉਣ ਕਾਰਨ ਟਰੈਕਟਰ ਤੋਂ ਹੇਠਾ ਡਿੱਗ ਗਿਆ ਅਤੇ ਚੱਲਦੇ ਟਰੈਕਟਰ ਦੇ ਹੇਠਾ ਆਉਣ ਤੋਂ ਬਾਅਦ ਹਲਾਂ ਦੀ ਲਪੇਟ ਵਿਚ ਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ। 


Related News