ਨਿਕਾਸੀ ਪਾਈਪ ਦਾ ਕੰਮ ਢਾਈ ਸਾਲਾਂ ਤੋਂ ਜਾਰੀ, ਪਰ ਅਜੇ ਵੀ ਅੱਧਵਾਟੇ

06/18/2018 2:04:37 AM

ਬਠਿੰਡਾ,   (ਬਲਵਿੰਦਰ)-  ਬਠਿੰਡਾ 'ਚ ਬਰਸਾਤੀ ਪਾਣੀ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਹਰ ਵਾਰ ਲੀਡਰ ਇਸਦੇ ਹੱਲ ਕਰਨ ਦਾ ਕਹਿ ਦਿੰਦੇ ਹਨ ਪਰ ਮਸਲੇ ਦਾ ਹੱਲ ਤਿੰਨ ਦਹਾਕਿਆਂ ਵਿਚ ਵੀ ਸੰਭਵ ਨਹੀਂ ਹੋ ਸਕਿਆ, ਜਿਸ ਤਰ੍ਹਾਂ ਦੇ ਪ੍ਰਬੰਧ ਹਨ ਉਨ੍ਹਾਂ ਤੋਂ ਵੀ ਕੋਈ ਉਮੀਦ ਨਹੀਂ ਜਾਪ ਰਹੀ। ਇਸ ਲਈ ਬਠਿੰਡੇ ਵਾਲੇ ਬਰਸਾਤੀ ਪਾਣੀ ਦੇ ਹੱਲ ਦੀ ਉਮੀਦ ਛੱਡ ਹੀ ਦੇਣ।
ਪਾਣੀ 'ਚ ਡੁੱਬਿਆ ਸ਼ਹਿਰ 
ਭਾਵੇਂ ਸ਼ਹਿਰ 'ਚ ਗਿਣਤੀ ਦੀਆਂ ਥਾਂਵਾਂ ਨੂੰ ਛੱਡ ਕੇ ਹਰ ਥਾਂ ਬਰਸਾਤੀ ਪਾਣੀ ਭਰਦਾ ਹੈ ਪਰ ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ, ਪਰਸਰਾਮ ਨਗਰ, ਅਮਰੀਕ ਸਿੰਘ ਰੋਡ, ਵੀਰ ਕਾਲੋਨੀ, ਗਣੇਸ਼ਾ ਬਸਤੀ, ਨਵੀਂ ਬਸਤੀ, ਹਾਜ਼ੀਰਤਨ, ਅਜੀਤ ਰੋਡ, ਸਿਵਲ ਲਾਈਨ, ਬੀਬੀ ਵਾਲਾ ਰੋਡ, ਆਵਾ ਬਸਤੀ ਆਦਿ ਉਹ ਖੇਤਰ ਹਨ, ਜਿਥੇ ਬਹੁਤ ਜ਼ਿਆਦਾ ਪਾਣੀ ਭਰਦਾ ਹੈ ਤੇ ਇਥੋਂ ਕਿਸੇ ਵੀ ਕੀਮਤ 'ਤੇ ਲੰਘਿਆ ਨਹੀਂ ਜਾ ਸਕਦਾ। ਇਨ੍ਹਾਂ ਥਾਂਵਾਂ 'ਤੇ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਦੇ ਅੰਦਰ ਵੀ ਪਾਣੀ ਦਾਖਲ ਹੋ ਜਾਂਦਾ ਹੈ। ਇਸ ਤਰ੍ਹਾਂ ਹਰੇਕ ਬਰਸਾਤੀ ਮੌਸਮ 'ਚ ਲੋਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਦਾ ਜਿਊਣਾ ਦੁੱਭਰ ਹੈ ਪਰ ਲੰਬੇ ਸਮੇਂ ਤੋਂ ਜੁੜੇ ਹੋਣ ਕਾਰਨ ਇਥੇ ਰਹਿਣਾ ਵੀ ਇਨ੍ਹਾਂ ਦੀ ਮਜਬੂਰੀ ਹੈ।
ਦਮਗਜੇ ਮਾਰਦੇ ਰਹੇ ਹਨ ਲੀਡਰ 
ਕਾਂਗਰਸੀ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ, ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਆਦਿ ਲੀਡਰ ਦਮਗਜੇ ਮਾਰਦੇ ਰਹੇ ਹਨ ਕਿ ਐਨਾ ਜ਼ਿਆਦਾ ਵਿਕਾਸ ਕਰਾਂਗੇ ਕਿ ਬਠਿੰਡਾ ਨੂੰ ਨਮੂਨੇ ਦਾ ਸ਼ਹਿਰ ਬਣਾ ਦਿਆਂਗੇ। ਇਹੀ ਵਾਅਦੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਕਰਦੇ ਰਹੇ ਹਨ ਪਰ ਜੋ ਨਮੂਨਾ ਬਰਸਾਤੀ ਦਿਨਾਂ 'ਚ ਨਜ਼ਰ ਆਉਂਦਾ ਹੈ, ਉਹ ਬਹੁਤ ਭਿਆਨਕ ਹੈ। 
'ਕਾਂਗਰਸੀਓ, ਝੂਠ ਬੋਲਣ ਦੀ ਵੀ ਕੋਈ ਸੀਮਾ ਹੁੰਦੀ ਹੈ, ਝੂਠ ਬੋਲਣ ਲੱਗਿਆਂ ਕੋਈ ਤਾਂ ਹਿਸਾਬ ਰੱਖ ਲਿਆ ਕਰੋ।' ਮੇਅਰ ਨੇ ਦੱਸਿਆ ਕਿ ਨਿਕਾਸੀ ਪਾਈਪ ਪਾਉਣ ਦਾ ਟੈਂਡਰ ਅਕਾਲੀ ਸਰਕਾਰ ਸਮੇਂ ਹੀ ਹੋਂਦ 'ਚ ਆਇਆ ਤੇ ਢਾਈ ਸਾਲ ਪਹਿਲਾਂ ਇਸਨੂੰ ਸ਼ੁਰੂ ਕੀਤਾ ਗਿਆ। ਕੰਮ 'ਚ ਦੇਰੀ ਹੋਣ ਦਾ ਕਾਰਨ ਇਹ ਹੈ ਕਿ ਨਾਲ ਲੱਗਦੀਆਂ ਜ਼ਮੀਨਾਂ ਵਾਲੇ ਕਿਸਾਨ ਉਸਾਰੀ ਅਧੀਨ ਪ੍ਰੋਜੈਕਟ ਤੱਕ ਸਾਮਾਨ ਪਹੁੰਚਾਉਣ 'ਚ ਦਿੱਕਤਾਂ ਖੜ੍ਹੀਆਂ ਕਰ ਰਹੇ ਹਨ। ਕਿਸਾਨ ਅਦਾਲਤ 'ਚੋਂ ਸਟੇਅ ਲੈ ਲੈਂਦੇ ਹਨ ਕਿ ਉਨ੍ਹਾਂ ਦੀ ਫਸਲ ਖਰਾਬ ਹੁੰਦੀ ਹੈ, ਜਦਕਿ ਨਿਗਮ ਫਸਲ ਦਾ ਹਰਜਾਨਾ ਦੇਣ ਨੂੰ ਵੀ ਤਿਆਰ ਹੁੰਦੀ ਹੈ। ਹੁਣ ਇਸ ਕੰਮ 'ਚ ਤੇਜ਼ੀ ਲਿਆਂਦੀ ਗਈ ਹੈ। ਇਸ ਲਈ ਸੰਭਾਵਨਾ ਹੈ ਕਿ ਇਕ ਸਾਲ ਤੱਕ ਇਹ ਪ੍ਰੋਜੈਕਟ ਖਤਮ ਹੋ ਜਾਵੇਗਾ, ਜਿਸ ਨਾਲ ਬਰਸਾਤੀ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤੋਂ ਬਿਨਾਂ ਉਕਤ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।   -ਅਕਾਲੀ ਮੇਅਰ ਬਲਵੰਤ ਰਾਏ


Related News