ਸਰਪੰਚ ਦਵਿੰਦਰ ਸਿੰਘ ਦਾ ਕਾਤਲ ਗ੍ਰਿਫ਼ਤਾਰ

06/18/2018 1:45:26 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਬੁੱਲ੍ਹੋਵਾਲ ਅਧੀਨ ਪਿੰਡ ਲਾਂਬਡ਼ਾ ’ਚ 11 ਜੂਨ ਨੂੰ ਦੇਰ ਰਾਤ ਸ਼ਿਕਾਇਤ ’ਤੇ ਕਾਰਵਾਈ ’ਚ ਦੇਰੀ ਤੋਂ ਨਾਰਾਜ਼ ਦੋਸ਼ੀ ਜਗਮੋਹਨ ਸਿੰਘ ਸਰਪੰਚ ਦਵਿੰਦਰ ਸਿੰਘ (47) ਪੁੱਤਰ ਗੁਰਮੀਤ ਸਿੰਘ ਦੇ ਸਿਰ ’ਤੇ ਵਾਰ ਕਰ ਕੇ ਉਸ ਨੂੰ ਮੌਤ ਦੀ ਨੀਂਦ ਸੁਆ ਕੇ ਫ਼ਰਾਰ ਹੋ ਗਿਆ ਸੀ। ਬੁੱਲ੍ਹੋਵਾਲ ਪੁਲਸ ਨੇ ਕਾਤਲ ਜਗਮੋਹਨ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਲਾਂਬਡ਼ਾ ਪਿੰਡ ਵੱਲ ਪੈਦਲ ਆ ਰਿਹਾ ਸੀ। ਮਾਮਲੇ ਦੇ ਜਾਂਚ ਅਧਿਕਾਰੀ ਥਾਣਾ 
ਬੁੱਲ੍ਹੋਵਾਲ ’ਚ ਤਾਇਨਾਤ ਏ.ਐੱਸ.ਆਈ. ਹਰਮੇਸ਼ ਲਾਲ ਨੇ ਦੱਸਿਆ ਕਿ ਜਗਮੋਹਨ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕਰ ਕੇ ਮਿਲੇ 
ਰਿਮਾਂਡ ਦੌਰਾਨ ਕਤਲ   ਲਈ ਵਰਤੀ ਕਹੀ ਅਤੇ ਐਕਟਿਵਾ ਸਕੂਟਰ ਬਰਾਮਦ ਕਰ ਲਿਆ ਹੈ। ਦੋਸ਼ੀ ਨੂੰ 18 ਜੂਨ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
 


Related News