ਮੋਦੀ ਖਿਲਾਫ ਕੀਤਾ ਪਿੱਟ-ਸਿਆਪਾ

06/18/2018 1:09:37 AM

ਪਟਿਆਲਾ,   (ਰਾਜੇਸ਼)-  ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਮੋਹਿਤ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ. ਏ. ਬਹਾਦਰ ਖਾਨ ਦੀ ਅਗਵਾਈ ਹੇਠ ਪਿੰਡ ਆਲੋਵਾਲ ਵਿਖੇ ਕਿਸਾਨਾਂ ਅਤੇ ਕਾਂਗਰਸੀਆਂ ਨੇ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਜਨ-ਜਾਗਰੂਕਤਾ ਫੈਲਾਉਣ ਦੇ ਮੱਦੇਨਜ਼ਰ ਧਰਨਾ ਲਾ ਕੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ। 
ਇਸ ਮੌਕੇ ਬਹਾਦਰ ਖਾਨ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਵਿਚ ਡੀਜ਼ਲ ਦਾ ਡਰੰਮ 8182 ਰੁਪਏ 'ਚ ਮਿਲਦਾ ਸੀ, ਜੋ ਕਿ ਹੁਣ ਮੋਦੀ ਸਰਕਾਰ ਵਿਚ 13,800 ਰੁਪਏ ਦਾ ਮਿਲ ਰਿਹਾ ਹੈ। ਮਨਮੋਹਨ ਸਿੰਘ ਸਰਕਾਰ ਮਹਿੰਗੇ ਰੇਟ 'ਤੇ ਤੇਲ ਖਰੀਦ ਕੇ ਆਮ ਜਨਤਾ ਨੂੰ ਸਸਤੇ ਮੁੱਲ 'ਤੇ ਦਿੰਦੀ ਸੀ। ਮੋਦੀ ਸਰਕਾਰ ਸਸਤੇ ਰੇਟ 'ਤੇ ਤੇਲ ਖਰੀਦ ਕੇ ਆਮ ਜਨਤਾ ਨੂੰ ਮਹਿੰਗੇ ਰੇਟ 'ਤੇ ਵੇਚ ਕੇ ਲੋਕਾਂ ਦੀ ਸਿੱਧੇ ਤੌਰ 'ਤੇ ਲੁੱਟ ਕਰ ਰਹੀ ਹੈ, ਜਿਸ ਨਾਲ ਆਮ ਜਨਤਾ ਵਿਚ ਮਹਿੰਗਾਈ ਵਧਣ ਕਰ ਕੇ ਹਾਹਾਕਾਰ ਮਚੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈ ਕੇ ਆਮ ਜਨਤਾ ਨੂੰ ਰਾਹਤ ਨਾ ਪ੍ਰਦਾਨ ਕੀਤੀ ਤਾਂ ਸਮੁੱਚੇ ਜ਼ਿਲੇ ਵਿਚ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਜਗ੍ਹਾ-ਜਗ੍ਹਾ 'ਤੇ ਧਰਨੇ ਤੇ ਪ੍ਰਦਰਸ਼ਨ ਕੀਤੇ ਜਾਣਗੇ। 
ਇਸ ਮੌਕੇ ਹੁਸ਼ਿਆਰ ਸਿੰਘ ਕੈਦੂਪੁਰ, ਸ਼ੇਰ ਸਿੰਘ ਲੌਹਟ, ਰਣਧੀਰ ਸਿੰਘ, ਬਲਵਿੰਦਰ ਸਿੰਘ ਲਚਕਾਣੀ, ਰਤਨਜੀਤ ਜਾਹਲਾਂ, ਧਰਮ ਸਿੰਘ, ਹਰਪਾਲ ਸਿੰਘ ਚੀਮਾ, ਬਲਦੇਵ ਕ੍ਰਿਸ਼ਨ, ਅਰਜਿੰਦਰ ਸਿੰਘ, ਰਾਮ ਸਿੰਘ, ਹਨੀ, ਇੰਦਰਜੀਤ ਫੌਜੀ, ਭਜਨ ਸਿੰਘ, ਅਮਰੀਕ ਭਾਨਰਾ, ਨਾਹਰ ਸਿੰਘ, ਸੰਜੀਵ ਸ਼ਰਮਾ ਕਾਲੂ ਕੌਂਸਲਰ, ਹਰਵਿੰਦਰ ਸ਼ੁਕਲਾ ਕੌਂਸਲਰ, ਹਰਦੀਪ ਖਹਿਰਾ ਕੌਂਸਲਰ, ਅਮਰੀਕ ਸਿੰਘ ਜਨੌਂਦਾ ਅਤੇ ਰੋਡਾ ਕਨਸੂਹਾ ਆਦਿ ਮੌਜੂਦ ਸਨ।


Related News