ਜਨਤਕ ਪਖਾਨਿਆਂ ਦੀ ਸਫਾਈ ਕਰਾਉਣ ਦੀ ਮੰਗ

06/18/2018 12:37:22 AM

ਰੂਪਨਗਰ, (ਵਿਜੇ)- ਰੂਪਨਗਰ ਨਗਰ ਕੌਂਸਲ ਦੁਆਰਾ  ਪੁਰਾਣੇ ਬੱਸ ਸਟੈਂਡ ’ਤੇ ਅਤੇ ਪੁਰਾਣੇ ਪਸ਼ੂ ਹਸਪਤਾਲ ਦੇ ਨਜ਼ਦੀਕ ਬਣਾਏ ਜਨਤਕ ਪਖਾਨਿਆਂ ਵਿਚ ਗੰਦਗੀ ਫੈਲਣ ਨਾਲ ਲੋਕ ਕਾਫੀ ਪ੍ਰੇਸ਼ਾਨ ਹਨ। 
ਮਿਲੀ ਜਾਣਕਾਰੀ ਮੁਤਾਬਕ ਪੁਰਾਣੇ ਬੱਸ ਸਟੈਂਡ ’ਤੇ ਬਣੇ ਪਖਾਨੇ ਵਿਚ ਪਾਣੀ ਨਾ ਹੋਣ ਕਾਰਨ ਅਤੇ ਪੁਰਾਣੇ ਪਸ਼ੂ ਹਸਪਤਾਲ ਦੇ ਨਜ਼ਦੀਕ ਬਣੇ ਪਖਾਨੇ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੋਨੂ, ਰਾਜੂ, ਅਸ਼ੋਕ ਕੁਮਾਰ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਖਾਨਿਆਂ ਦੀ ਸਫਾਈ ਨਾ ਹੋਣ ਕਾਰਨ ਇਨ੍ਹਾਂ ਵਿਚ ਫੈਲੀ ਗੰਦਗੀ ਦੀ ਬਦਬੂ ਦੂਰ ਤੱਕ ਆਉਂਦੀ ਹੈ, ਜਿਸ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਪਸ਼ੂ ਹਸਪਤਾਲ ਕੋਲ ਬਣੇ ਪਖਾਨੇ ਨੇਡ਼ੇ ਬਣੀ ਇਕ ਕੰਧ ਨੂੰ ਵੀ ਕਿਸੇ ਵਾਹਨ ਨੇ ਤੋਡ਼ ਦਿੱਤਾ ਸੀ, ਜਿਸ ਕਾਰਨ ਉਥੇ ਪਿਸ਼ਾਬ ਆਦਿ ਲਈ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲ ਹੁੰਦੀ ਹੈ। ਉਨ੍ਹਾਂ ਨਗਰ ਕੌਂਸਲ ਦੇ ਈ. ਓ. ਤੋਂ ਉਕਤ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਾਉਣ ਦੀ ਮੰਗ ਕੀਤੀ ਹੈ। 
 


Related News