ਸਪੇਨ ਭੇਜਣ ਦੇ ਨਾਂ ’ਤੇ 2.15 ਲੱਖ ਰੁਪਏ ਠੱਗੇ

06/18/2018 12:10:25 AM

ਨਵਾਂਸ਼ਹਿਰ, (ਤ੍ਰਿਪਾਠੀ)- ਸਪੇਨ ਭੇਜਣ ਦੇ ਨਾਂ ’ਤੇ 2.15 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਧੋੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। 
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕੁਲਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਨੋਰਾ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਇੱਛੁਕ ਸੀ। ਉਸਦਾ ਇਕ ਦੋਸਤ ਕੈਨੇਡਾ ਗਿਆ ਸੀ, ਜਿਸ ਨੂੰ ਮੁੰਬਈ ਏਅਰਪੋਰਟ ’ਤੇ ਛੱਡਣ ਲਈ ਉਹ ਗਿਆ ਸੀ, ਜਿਥੇ ਉਸਦੀ ਮੁਲਾਕਾਤ ਦੋਸਤ ਨੂੰ ਕੈਨੇਡਾ ਭੇਜਣ ਵਾਲੇ ਏਜੰਟ  ਸ਼ੇੇਖ ਮੁਸਤਾਕ ਨਾਲ ਹੋਈ ਸੀ। ਸ਼ੇਖ ਮੁਸਤਾਕ ਨੇ ਉਸਨੂੰ ਕਿਹਾ ਕਿ ਉਹ ਉਸਨੂੰ ਸਪੇਨ ਭੇਜ ਦੇਵੇਗਾ। ਉਹ ਜੂਨ, 2016 ਵਿਚ ਮੁੰਬਈ ਚਲਾ ਗਿਆ ਅਤੇ ਉਥੇ ਸ਼ੇਖ ਅਤੇ ਉਸਦੇ ਦਫਤਰ ਵਿਚ ਕੰਮ ਕਰਨ ਵਾਲੇ ਜਤਿੰਦਰ ਨਾਲ ਮਿਲਿਆ,  ਜਿਨ੍ਹਾਂ   ਨੇ   ਵੱਖ-ਵੱਖ ਤਾਰੀਕਾਂ ’ਤੇ ਉਸ ਕੋਲੋਂ 7.15 ਲੱਖ ਰੁਪਏ ਲੈ ਲਏ ਅਤੇ ਉਸਨੂੰ 4-5 ਮਹੀਨੇ ਤਕ ਮੁਬੰਈ ਹੀ ਰੱਖਿਆ ਪਰ ਸਪੇਨ ਨਹੀਂ ਭੇਜਿਆ। 
ਉਸ ਦੇ ਵਾਰ-ਵਾਰ  ਕਹਿਣ ’ਤੇ ਏਜੰਟ ਨੇ ਉਸ ਨੂੰ 5 ਲੱਖ ਰੁਪਏ ਮੋਡ਼ ਦਿੱਤੇ ਪਰ ਬਾਕੀ ਦੇ 2.15 ਲੱਖ ਰੁਪਏ ਵਾਪਿਸ ਨਹੀਂ ਕੀਤੇ।  ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਸ਼ੇਖ ਮੁਸਤਾਕ ਅਲੀ ਅਬਦੁਲ ਮਜਿਦ ਪੁੱਤਰ ਸ਼ੇਖ ਅਬਦੁਲ ਮਜਿਦ ਅਲਾਊਦੀਨ ਵਾਸੀ ਬਰੂਲੀ (ਮੁਬੰਈ) ਅਤੇ ਜਤਿੰਦਰ ਸਿੰਘ ਪੁੱਤਰ ਲੇਖ ਰਾਜ ਵਾਸੀ ਪਿੰਡ ਭਵਾਨੀਪੁਰ ਥਾਣਾ ਗਡ਼ਸ਼ੰਕਰ (ਹੁਸਿਆਰਪੁਰ) ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Related News