ਭਵਿੱਖ 'ਚ ਆਸਟਰੇਲੀਆ 'ਚ ਉਡ ਸਕਣਗੀਆਂ 'ਕਾਰਾਂ'

06/17/2018 11:25:47 PM

ਮੈਲਬੋਰਨ(ਮਨਦੀਪ ਸੈਣੀ)— ਟਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਿਸ਼ਵ ਪ੍ਰਸਿੱਧ ਇਕ ਟੈਕਸੀ ਕੰਪਨੀ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਜਾਂ ਸਿਡਨੀ ਵਿਚ ਹਵਾਈ ਕਾਰਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ । ਮੈਲਬੋਰਨ ਅਤੇ ਸਿਡਨੀ ਦੇ ਆਵਾਜਾਈ ਵਿਭਾਗ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੇ ਹਨ । ਕੰਪਨੀ ਦੇ ਬੁਲਾਰੇ ਅਨੁਸਾਰ ਸਫਰ ਦੌਰਾਨ ਲੋਕ ਰੋਜ਼ਾਨਾ ਸੜਕਾਂ 'ਤੇ ਵਧੇਰੇ ਸਮਾਂ ਗੁਜ਼ਾਰਦੇ ਹਨ । ਹਵਾਈ ਕਾਰ ਸ਼ੁਰੂ ਹੋਣ ਨਾਲ ਸਮੇਂ ਦੀ ਬੱਚਤ ਹੋਵੇਗੀ।
ਕੰਪਨੀ ਸਾਲ 2020 ਤੱਕ ਮੈਲਬੋਰਨ ਜਾਂ ਸਿਡਨੀ ਸ਼ਹਿਰਾਂ ਵਿਚ ਹਵਾਈ ਕਾਰਾਂ ਦੇ ਨਿਰੀਖਣ ਦੀ ਯੋਜਨਾ ਬਣਾ ਰਹੀ ਹੈ ਤੇ ਜੇਕਰ ਇਹ ਕੋਸ਼ਿਸ਼ ਸਫਲ ਰਹਿੰਦੀ ਹੈ ਤਾਂ ਕੰਪਨੀ ਚੁਣੇ ਹੋਏ ਸ਼ਹਿਰਾਂ ਵਿਚ ਹਵਾਈ ਕਾਰ ਦੇ ਸਫਰ ਲਈ ਸਕਾਈਪੋਰਟ ਦਾ ਨਿਰਮਾਣ ਸ਼ੁਰੂ ਕਰੇਗੀ। ਇਸ ਪ੍ਰੋਗਰਾਮ ਤਹਿਤ ਸਾਲ 2023 ਤੱਕ ਲੋਕਾਂ ਨੂੰ ਹਵਾਈ ਕਾਰਾਂ 'ਤੇ ਆਸਾਨ ਅਤੇ ਸੁਰੱਖਿਅਤ ਸਫਰ ਮੁਹੱਈਆ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ।


Related News