ਬ੍ਰਿਟਿਸ਼ ਮੁਸਲਿਮ ISIS ਬੰਬ ਨਿਰਮਾਤਾ ਕਾਰਨ ਉਡਾਣਾਂ ''ਚ ਲੱਗਾ ਸੀ ਲੈਪਟਾਪ ਅਲਰਟ

06/17/2018 7:26:39 PM

ਲੰਡਨ (ਭਾਸ਼ਾ)- ਐਮ.ਆਈ.6 ਦੇ ਇਕ ਜਾਸੂਸ ਨੇ ਇਕ ਨਵੀਂ ਆਤਮਕਥਾ ਵਿਚ ਖੁਲਾਸਾ ਕੀਤਾ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਮਾਸਟਰ ਬੰਬ ਨਿਰਮਾਤਾ ਦੇ ਨਾਂ ਨਾਲ ਮਸ਼ਹੂਰ ਪਾਕਿਸਤਾਨੀ ਮੂਲ ਦਾ ਇਕ ਬ੍ਰਿਟਿਸ਼ ਨਾਗਰਿਕ ਹੀ ਪਿਛਲੇ ਸਾਲ ਉਡਾਣਾਂ ਵਿਚ ਲੈਪਟਾਪ 'ਤੇ ਅਮਰੀਕਾ ਦੀ ਪਾਬੰਦੀ ਦੀ ਵਜ੍ਹਾ ਸੀ। ਸੰਡੇ ਟਾਈਮਜ਼ ਮੁਤਾਬਕ ਏਮੇਨ ਡੀਨ ਨਾਈਨ ਲਾਈਵਜ਼ ਵਿਚ ਲਿਖਦਾ ਹੈ ਕਿ ਉਹ 2004 ਵਿਚ ਅੰਡਰਕਵਰ ਏਜੰਟ ਦੇ ਰੂਪ ਵਿਚ ਇੰਗਲੈਂਡ ਦੇ ਵੈਸਟਮਿਡਲੈਂਡਸ ਖੇਤਰ ਦੇ 41 ਸਾਲਾ ਹਮਾਯੂੰ ਤਾਰਿਕ ਨਾਲ ਮਿਲਿਆ ਸੀ। ਆਪਣੇ ਲਈ ਅਬੂ ਮੁਸਲਿਮ ਨਾਂ ਦਾ ਇਸਤੇਮਾਲ ਕਰਨ ਵਾਲਾ ਤਾਰਿਕ ਬ੍ਰਿਟਿਸ਼ ਅਧਿਕਾਰੀਆਂ ਦੀ ਨਜ਼ਰ ਤੋਂ ਬਚ ਕੇ ਦੋ ਵਾਰ ਵਿਦੇਸ਼ ਯਾਤਰਾ ਕੀਤੀ, ਜਿਥੇ ਮੰਨਿਆ ਜਾਂਦਾ ਹੈ ਕਿ ਉਸ ਨੇ ਅਜਿਹੇ ਬੰਬ ਬਣਾਉਣ ਵਿਚ ਮਦਦ ਕੀਤੀ, ਜਿਸ ਨੂੰ ਲੈਪਟਾਪ ਬੈਟਰੀ ਦੇ ਰੂਪ ਵਿਚ ਲੁਕਾਇਆ ਜਾ ਸਕਦਾ ਹੈ ਅਤੇ ਜਹਾਜ਼ਾਂ ਵਿਚ ਲਿਜਾਇਆ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਅਮਰੀਕਾ ਨੇ ਪਿਛਲੇ ਸਾਲ ਪੱਛਮੀ ਏਸ਼ੀਆ ਤੋਂ ਉਡਾਣ ਭਰਣ ਵਾਲੇ ਜਹਾਜ਼ਾਂ ਦੇ ਕੇਬਿਨ ਵਿਚ ਲੈਪਟਾਪ ਉਤੇ ਪਾਬੰਦੀ ਲਗਾ ਦਿੱਤੀ। ਵੈਸੇ ਤਾਂ ਪਾਬੰਦੀ ਹਟਾ ਲਈ ਗਈ ਹੈ ਪਰ ਅਜੇ ਵੀ ਯਾਤਰੀਆਂ ਨੂੰ ਇਹ ਸਾਬਿਤ ਕਰਨ ਲਈ ਲੈਪਟਾਪ ਆਨ ਕਰਨ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਲੈਪਟਾਪ ਨਾਲ ਛੇੜਛਾੜ ਨਹੀਂ ਕੀਤੀ। ਰਿਪੋਰਟ ਮੁਤਾਬਕ ਹੁਣ ਡਰ ਹੈ ਕਿ ਤਾਰਿਕ ਫੁਟਬਾਲ ਸਟੇਡੀਅਮਾਂ ਅਤੇ ਹੋਰ ਭੀੜਭਾੜ ਵਾਲੀਆਂ ਥਾਵਾਂ ਉੱਤੇ ਹਮਲਾ ਕਰਨ ਲਈ ਡਰੋਨਾਂ ਵਿਚ ਜ਼ਰੂਰੀ ਬਦਲਾਅ ਕਰ ਰਿਹਾ ਹੈ। ਏਮੇਨ ਅਲਕਾਇਦਾ ਦਾ ਸਾਬਕਾ ਧਮਾਕਿਆਂ ਦਾ ਮਾਹਰ ਹੈ ਅਤੇ ਉਸ ਨੂੰ ਐਮ.ਆਈ.6 ਨੇ ਬ੍ਰਿਟਿਸ਼ ਇਸਲਾਮਿਕ ਵੱਖਵਾਦੀ ਗਲਿਆਰੇ ਵਿਚ ਘੁਸਪੈਠ ਕਰਵਾਉਣ ਲਈ ਨਿਯੁਕਤ ਕੀਤਾ ਸੀ।


Related News