ਸਾਊਥ ਅਫਰੀਕਾ ''ਚ ਵਿਦੇਸ਼ੀ ਪਤਨੀ ਨੇ ਕੀਤਾ ਪੰਜਾਬੀ ਪਤੀ ਦਾ ਕਤਲ

06/17/2018 6:55:43 PM

ਹੁਸ਼ਿਆਰਪੁਰ/ਸਾਊਥ ਅਫਰੀਕਾ (ਅਮਰੀਕ) — ਹੁਸ਼ਿਆਰਪੁਰ ਦੇ ਪਿੰਡ ਜਲਾਲ ਡੋਗਰਾ 'ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਸਾਊਥ ਅਫਰੀਕਾ 'ਚ ਰਹਿੰਦੇ 40 ਸਾਲਾ ਵਿਅਕਤੀ ਰਾਣਾ ਸਿੰਘ ਦੇ ਕਤਲ ਦੀ ਖਬਰ ਉਸ ਦੇ ਪਿੰਡ ਜਲਾਲ ਡੋਗਰਾ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਕਰੀਬ 13-14 ਸਾਲ ਪਹਿਲਾਂ ਸਾਊਥ ਅਫਰੀਕਾ ਗਏ ਰਾਣਾ ਸਿੰਘ ਨੇ ਪੱਕਾ ਹੋਣ ਦੀ ਖਾਤਿਰ ਅਫਰੀਕੀ ਮੂਲ ਦੀ ਔਰਤ ਨਾਲ ਵਿਆਹ ਕਰਵਾ ਲਿਆ ਗਿਆ ਸੀ ਅਤੇ ਉਸੇ ਔਰਤ ਨੇ ਹੀ ਰਾਣਾ ਸਿੰਘ ਦੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਿਦੇਸ਼ ਤੋਂ ਮਿਲੀ ਮੌਤ ਦੀ ਖਬਰ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਰਾਣਾ ਦੀ ਲਾਸ਼ ਭਾਰਤ ਲਿਆਂਦੀ ਜਾਵੇ।

PunjabKesari
ਦੱਸ ਦੇਈਏ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਭਾਰਤ ਰਹਿੰਦੇ ਪਰਿਵਾਰ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਾਣਾ ਦਾ ਕੰਮ ਬਹੁਤ ਵਧੀਆ ਸੀ, ਅਤੇ ਉਸ ਦੇ ਪੈਸੇ ਖਾਤਿਰ ਹੀ ਇਹ ਕਤਲ ਹੋਇਆ ਹੈ।


Related News