ਮਲਟੀ ਪਾਰਕਿੰਗ ਸਥਾਨ ''ਤੇ ਕੁਰਸੀਆਂ ਰਹੀਆਂ ਸੱਜੀਆਂ, ਸਿੱਧੂ ਅੰਦਰ ਤੱਕ ਨਹੀਂ ਗਏ

06/17/2018 6:35:09 PM

ਫਗਵਾੜਾ (ਜਲੋਟਾ)— ਜਿਸ ਮੁੱਦੇ ਨੂੰ ਲੈ ਕੇ ਫਗਵਾੜਾ 'ਚ ਕਦੇ ਭਾਜਪਾ ਮੇਅਰ ਅਤੇ ਕਦੇ ਚੋਟੀ ਦੇ ਭਾਜਪਾ ਆਗੂਆਂ ਨੇ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਚੱਕਰਵਿਊ ਬਣਾਇਆ ਹੋਇਆ ਸੀ, ਉਸ ਨੂੰ ਵੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਇਕ ਹੀ ਮਾਸਟਰ ਸਟ੍ਰੋਕ 'ਚ ਸਾਫ ਕਰ ਗਏ। ਸਿੱਧੂ ਪਾਰਕਿੰਗ ਸਥਾਨ ਦੇ ਅੰਦਰ ਸਜਾਏ ਗਏ ਮੰਚ ਤੋਂ ਦੂਰ ਹੀ ਰਹੇ। ਉਨ੍ਹਾਂ ਨੇ ਇਸ ਸਥਾਨ ਨੂੰ ਸਾਦਗੀ ਭਰੇ ਲਹਿਜ਼ੇ ਜਨਤਾ ਦੇ ਸਪੁਰਦ ਕੀਤਾ। ਸਿੱਧੂ ਨੇ ਇਸ ਸਥਾਨ ਨੂੰ ਰਾਜਸੀ ਅਖਾੜਾ ਬਣਨ ਹੀ ਨਹੀਂ ਦਿੱਤਾ। ਸਿੱਧੂ ਨੇ ਜਿਸ ਨਿਮਰਤਾ ਨਾਲ ਬਾਅਦ ਵਿਚ ਆਡੀਟੋਰੀਅਮ ਦੇ ਮੰਚ ਤੋਂ ਜਨਤਾ ਨੂੰ ਸਭ ਤੋਂ ਉਪਰ ਦੱਸ ਕਾਂਗਰਸੀ ਵਰਕਰਾਂ ਨੂੰ ਆਪਣੇ ਸਿਰ ਦਾ ਤਾਜ ਦੱਸਿਆ ਉਹ ਕਾਂਗਰਸੀ ਆਗੂਆਂ ਵਿਚ ਜੋਸ਼ ਭਰ ਗਿਆ। ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਮੌਕੇ 'ਤੇ ਮਲਟੀ ਸਟੋਰੀ ਪਾਰਕਿੰਗ ਦੇ ਅੰਦਰ ਲੱਗੀਆਂ ਕੁਰਸੀਆਂ ਖਾਲੀ ਦੀਆਂ ਖਾਲੀ ਰਹਿ ਗਈਆਂ ਅਤੇ ਕਾਂਗਰਸੀ ਆਗੂਆਂ ਦੇ ਹੱਥਾਂ ਵਿਚ ਫੜੇ ਫੁੱਲਾਂ ਦੇ ਗੁਲਦਸਤੇ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ।


Related News