ਗਰਮੀਆਂ ਵਿਚ ਬਣਾਓ Chocolate Oatmeal

06/17/2018 4:49:38 PM

ਜਲੰਧਰ— ਚਾਕਲੇਟੀ ਫਲੇਵਰ ਵਿਚ ਕੋਈ ਵੀ ਚੀਜ਼ ਹੋਵੇ ਖਾਣ ਵਿਚ ਸਾਰੀਆਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਚਾਹੇ ਉਹ ਚਾਕਲੇਟੀ ਆਈਸਕਰੀਮ, ਕੁਲਫੀ, ਪੇਸਟੀ, ਕੇਕ ਆਦਿ ਕਿਉਂ ਨਾ ਹੋਵੇ। ਤੁਸੀਂ ਇਹ ਸਭ ਚੀਜ਼ਾਂ ਤਾਂ ਬਹੁਤ ਵਾਰ ਖਾਧੀਆਂ ਹੋਣਗੀਆਂ। ਅੱਜ ਅਸੀਂ ਤੁਹਾਡੇ ਲਈ ਕੁਝ ਨਵੀਂ ਚਾਕਲੇਟੀ ਡਿਸ਼ ਲੈ ਕੇ ਆਏ ਹਾਂ। ਜਿਸ ਦਾ ਨਾਮ ਹੈ  ਚਾਕਲੇਟੀ ਓਟਮੀਲ। ਇਹ ਬੱਚਿਆਂ-ਵੱਡਿਆਂ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਦੁੱਧ - 250 ਮਿ.ਲੀ.
ਓਟਸ - 60 ਗ੍ਰਾਮ
ਦੁੱਧ - 50 ਮਿ.ਲੀ.
ਕੋਕੋ ਪਾਊਡਰ - 2 ਚੱਮਚ
ਚੀਨੀ - 2 ਚੱਮਚ
ਕੋਕੋ ਪਾਊਡਰ - ਗਾਰਨਿਸ਼ ਲਈ
ਬਦਾਮ - ਗਾਰਨਿਸ਼ ਲਈ
ਪਿਸਤਾ - ਗਾਰਨਿਸ਼ ਲਈ
ਕਾਜੂ - ਗਾਰਨਿਸ਼ ਲਈ
ਵਿਧੀ—
1. ਪੈਨ ਵਿਚ 250 ਮਿ.ਲੀ. ਦੁੱਧ ਗਰਮ ਕਰਕੇ 60 ਗ੍ਰਾਮ ਓਟਸ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
2. ਕਟੋਰੀ ਵਿਚ 50 ਮਿ.ਲੀ. ਦੁੱਧ ਲੈ ਕੇ ਉਸ ਵਿਚ 2 ਚੱਮਚ ਕੋਕੋ ਪਾਊਡਰ ਪਾ ਕੇ ਮਿਕਸ ਕਰੋ।
3. ਹੁਣ ਇਸ ਮਿਸ਼ਰਣ ਨੂੰ ਪੈਨ ਵਿਚ ਪਾਓ ਅਤੇ ਹਿਲਾਓ।
4. ਫਿਰ ਇਸ ਵਿਚ 2 ਚੱਮਚ ਚੀਨੀ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਨੂੰ ਉਬਾਲ ਆਉਣ ਤੱਕ ਪਕਾਓ ਜਾਂ ਫਿਰ ਜਦੋਂ ਤੱਕ ਇਹ ਸੰਘਮਾ ਨਾ ਹੋ ਜਾਵੇ ਉਦੋ ਤੱਕ ਪੱਕਣ ਦਿਓ।
5. ਚਾਕਲੇਟੀ ਓਟਮੀਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਕੋਕੋ ਪਾਊਡਰ, ਬਦਾਮ ਪਿਸਤਾ ਅਤੇ ਕਾਜੂ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News