ਮੱਖੀਆਂ ਨੇ ਕਰ ਦਿੱਤਾ ਹੈ ਪ੍ਰੇਸ਼ਾਨ ਤਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਪਾਓ ਛੁਟਕਾਰਾ

06/17/2018 4:33:53 PM

ਜਲੰਧਰ— ਗਰਮੀਆਂ ਅਤੇ ਬਾਰਸ਼ 'ਚ ਮੱਖੀਆਂ ਅਕਸਰ ਘਰ 'ਚ ਆ ਜਾਂਦੀਆਂ ਹਨ। ਇਹ ਪਹਿਲਾਂ ਘਰ 'ਚ ਪਏ ਕੂੜ੍ਹੇ 'ਤੇ ਬੈਠਦੀਆਂ ਹਨ, ਫਿਰ ਖਾਣ ਵਾਲੀਆਂ ਚੀਜ਼ਾਂ 'ਤੇ ਬੈਠ ਜਾਂਦੀਆਂ ਹਨ। ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਦੇ ਨਾਲ ਹੀ ਮੱਖੀਆਂ ਜਿਸ ਵੀ ਚੀਜ਼ 'ਤੇ ਬੈਠਦੀਆਂ ਹਨ। ਉਹ ਖਰਾਬ ਲੱਗਦੀਆਂ ਹਨ। ਕੁਝ ਆਸਾਨ ਤਰੀਕਿਆਂ ਨਾਲ ਤੁਸੀਂ ਮੱਖੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਮੱਖੀਆਂ ਨੂੰ ਭਜਾਉਣ ਲਈ ਘਰ 'ਚ ਕਪੂਰ ਸਾੜ੍ਹੋ। ਕਪੂਰ ਸਾੜ੍ਹਨ ਤੋਂ ਬਾਅਦ ਉਸ ਨੂੰ ਪੂਰੇ ਘਰ 'ਚ ਘੁੰਮਾ ਦਿਓ। ਕਪੂਰ ਦੀ ਖੁਸ਼ਬੂ ਇੰਨ੍ਹੀ ਸਟਰੋਂਗ ਹੁੰਦੀ ਹੈ ਕਿ ਮੱਖੀਆਂ ਉਸ ਨੂੰ ਸੁੰਘਣ ਤੋਂ ਬਾਅਦ ਘਰ 'ਚੋਂ ਦੂਰ ਚਲੀਆਂ ਜਾਂਦੀਆਂ ਹਨ।
2. ਤੁਲਸੀ ਦੀ ਪੌਦਾ ਵੀ ਮੱਖੀਆਂ ਨੂੰ ਘਰ 'ਚੋਂ ਭਜਾਉਣ 'ਚ ਬਹੁਤ ਮਦਦਗਾਰ ਹੈ। ਮੱਖੀਆਂ ਨੂੰ ਘਰ 'ਤੋਂ ਦੂਰ ਰੱਖਣ ਲਈ ਘਰ 'ਚ ਤੁਲਸੀ ਦੇ ਨਾਲ-ਨਾਲ ਟਕਸਾਲ, ਲੈਵੇਂਡਰ ਅਤੇ ਗੇਂਦੇ ਦਾ ਪੌਦਾ ਵੀ ਲਗਾ ਸਕਦੇ ਹੋ।
3. ਸਿਰਕੇ ਨਾਲ ਵੀ ਮੱਖੀਆਂ ਨੂੰ ਘਰ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਸਿਰਕੇ ਦਾ ਇਸਤੇਮਾਲ ਕਰਨ ਲਈ 1 ਕਟੋਰੀ 'ਚ ਸਿਰਕਾ ਲਓ। ਹੁਣ ਉਸ 'ਚ ਡਿਟਰਜੈਂਟ ਮਿਲਾਓ। ਇਸ ਤਰ੍ਹਾਂ ਕਰਨ ਨਾਲ ਮੱਖੀਆਂ ਉਸ ਘੋਲ ਵੱਲ ਆਕਰਸ਼ਿਤ ਹੋ ਜਾਣਗੀਆਂ। ਮੱਖੀਆਂ ਇਸ 'ਚ ਡੁੱਬ ਜਾਣਗੀਆਂ।
4. ਥੋੜ੍ਹੀ ਜਿਹੀ ਮਿਰਚ ਨੂੰ ਪਾਣੀ 'ਚ ਪਾ ਕੇ ਮਿਲਾਓ ਫਿਰ ਇਸ ਨੂੰ ਉੱਥੇ ਸਪਰੇਅ ਕਰੋ ਜਿੱਥੇ ਮੱਖੀਆਂ ਜ਼ਿਆਦਾ ਹੁੰਦੀਆਂ ਹਨ।


Related News