ਕਾਰ 'ਤੇ ਲਾਲ ਬੱਤੀ ਲਗਾ ਕੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ

06/17/2018 4:38:16 PM

ਬਲਾਚੌਰ/ਪੋਜੇਵਾਲ (ਕਟਾਰੀਆ/ਕਿਰਨ)— ਪੰਜਾਬ ਦੀ ਮੌਜੂਦਾ ਸਰਕਾਰ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕੈਬਿਨਟ ਮੰਤਰੀਆਂ, ਪੁਲਸ ਅਫਸਰ ਅਤੇ ਹੋਰ ਅਧਿਕਾਰੀਆਂ ਦੀਆਂ ਗੱਡੀਆਂ 'ਤੇ ਲਾਲ ਬੱਤੀ ਲਗਾਉਣ ਦੀ ਸਖਤ ਰੋਕ ਲਗਾ ਦਿੱਤੀ ਹੈ ਪਰ ਫਿਰ ਵੀ ਕੁਝ ਲੋਕ ਇਨਾਂ ਕਾਨੂੰਨਾਂ ਅਤੇ ਆਦੇਸ਼ਾਂ ਦੀ ਉਲੰਘਣਾ ਕਰਕੇ ਸ਼ਰੇਆਮ ਦਿਨ-ਦਿਹਾੜੇ ਆਪਣੀਆਂ ਗੱਡੀਆਂ 'ਤੇ ਲਾਲ ਬੱਤੀ ਲਗਾ ਕੇ ਪ੍ਰਸ਼ਾਸਨ ਅਤੇ ਵਿਭਾਗ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਘੁੰਮ ਰਹੇ ਹਨ। ਇਸ ਤਰਾਂ ਦੀ ਮਿਸਾਲ ਗੜ੍ਹਸ਼ੰਕਰ ਦੀਆਂ ਕਚਿਹਰੀਆਂ ਤੋਂ ਅੱਗੇ ਏਜੰਸੀਆਂ ਕੋਲ ਖੜ੍ਹੀ ਇਕ ਆਈ. 20 ਕਾਰ 'ਤੇ ਲੱਗੀ ਲਾਤ ਬੱਤੀ ਨੂੰ ਲੋਕ ਦੇਖ ਕੇ ਹੈਰਾਨ ਹੁੰਦੇ ਹਨ ਅਤੇ ਆਖਦੇ ਰਹੇ ਕਿ ਇਹ ਕੌਣ ਹੈ ਲਾਲ ਬੱਤੀ ਗੱਡੀ ਵਾਲਾ ਅਫਸਰ। ਇਸ ਸੜਕ ਤੋਂ ਇਹ ਨਿਧੜਕ ਪ੍ਰਤੀਨਿਧੀ ਆਪਣੀ ਗੱਡੀ 'ਤੇ ਲੰਘ ਰਿਹਾ ਸੀ, ਜਿਸ ਨਾਲ ਜੱਗ ਬਾਣੀ ਦੀ ਟੀਮ ਵੱਲੋਂ ਰੋਕ ਕੇ ਖੜੀ ਇਸ ਲਾਲ ਬੱਤੀ ਵਾਲੀ ਕਾਰ ਨੂੰ ਆਪਣੇ ਖੂਫੀਆ ਕੈਮਰੇ 'ਚ ਕੈਦ ਕਰਕੇ ਸਟਿੰਗ ਅਪਰੇਸ਼ਨ ਕੀਤਾ ਗਿਆ, ਆਸ-ਪਾਸ ਕੋਈ ਪੁਲਸ ਮੁਲਾਜ਼ਮ ਜਾ ਡੀ. ਵੀ. ਆਰ. ਅਤੇ ਅਫਸਰ ਦਿਖਾਈ ਨਾ ਦਿੱਤਾ। ਕੁਝ ਲੋਕਾਂ ਤੋਂ ਪਤਾ ਲੱਗਾ ਕਿ ਇਹ ਬੱਤੀ ਵਾਲੀ ਕਾਰ ਘੰਟੇ ਤੋਂ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਖੜੀ ਹੈ। ਇਹ ਕਾਰ ਵਾਲਾ ਵਿਅਕਤੀ ਨਾ ਕੋਈ ਡੀ. ਸੀ. ਨਾ ਐੱਸ. ਐੱਸ. ਪੀ. ਨਾ ਕੋਈ ਹੋਰ ਅਫਸਰ ਹੈ। ਇਹ ਤਾਂ ਇਕ ਆਮ ਵਿਅਕਤੀ ਹੈ। ਜੋ ਲਾਲ ਏਜੰਸੀ 'ਚੋਂ ਕਾਰ ਖਰੀਦ ਕਰ ਰਿਹਾ ਹੈ ਅਤੇ ਸੈਲਾ ਪੈਸਰਾਂ ਪਿੰਡ ਦਾ ਹੈ ਅਤੇ ਬਿਲਕੁਲ ਬਿਨਾਂ ਕਿਸੇ ਡਰ ਭੈਅ ਤੋਂ ਲਾਲ ਬੱਤੀ ਗੱਡੀ 'ਤੇ ਲਗਾ ਕੇ ਘੁੰਮ ਰਿਹਾ ਹੈ। 
ਹੁਣ ਗੱਡੀ ਬਾਰੇ ਸਭ ਕੁਝ ਜ਼ਾਹਰ ਹੈ ਫਿਰ ਵੀ ਗੜ੍ਹਸ਼ੰਕਰ ਦੇ ਡੀ. ਐੱਸ. ਪੀ. ਜਾਂ ਐੱਸ. ਐੱਚ. ਓ. ਕਾਰਵਾਈ ਨਾ ਕਰਨ ਤਾਂ ਕਿਸ ਦਾ ਕਸੂਰ ਹੈ। ਇਸ ਤਰਾਂ ਦੇ ਕੰਮ ਕਰਨ ਵਾਲੇ ਕੁੱਝ ਲੋਕ ਪੁਲਸ ਨੂੰ ਚਕਮਾ ਦੇ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਜਦੋਂ ਐੱਸ. ਐੱਚ. ਓ. ਗੜ੍ਹਸ਼ੰਕਰ ਰੰਜਨਾ ਦੇਵੀ ਨਾਲ ਇਸ ਸਬੰਧੀ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਕੁਝ ਲੋਕਾਂ ਨੇ ਕਿਹਾ ਕਿ ਇਸ ਤਰਾਂ ਦੇ ਵਿਅਕਤੀਆਂ ਨਾਲ ਪੁਲਸ ਸਖਤੀ ਨਾਲ ਕਰਵਾਈ ਕਰੇ।


Related News