PML-N ਨੇ 31 ਸੰਸਦੀ ਸੀਟਾਂ ਲਈ ਐਲਾਨੇ ਉਮੀਦਵਾਰ

06/17/2018 4:05:40 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਸਿੰਧ ਸੂਬੇ ਦੀ 61 ਸੰਸਦੀ ਸੀਟਾਂ ਵਿਚੋਂ 31 ਸੀਟਾਂ ਲਈ ਆਪਣੇ ਉਮੀਦਵਾਰ ਐਲਾਨੇ ਹਨ। ਰੇਡਿਓ ਪਾਕਿਸਤਾਨ ਦੀ ਐਤਵਾਰ ਦੀ ਰਿਪੋਰਟ ਮੁਤਾਬਕ ਐਲਾਨੇ ਉਮੀਦਵਾਰਾਂ ਵਿਚ ਪੀ.ਐੱਮ.ਐੱਲ.-ਐੱਨ. ਪ੍ਰਧਾਨ ਅਤੇ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ ਵੀ ਸ਼ਾਮਲ ਹਨ। ਸ਼ਰੀਫ ਕਰਾਚੀ-249 ਸੀਟ ਤੋਂ ਚੋਣ ਲੜਨਗੇ। ਹੋਰ ਪ੍ਰਮੁੱਖ ਉਮੀਦਵਾਰਾਂ ਵਿਚ ਪੀ.ਐੱਮ.ਐੱਲ.-ਐੱਨ. ਦੇ ਸੈਨੇਟਰ ਸਲੀਮ ਜਿਆ ਕਰਾਚੀ-246 ਸੀਟ ਤੋਂ ਪਾਕਿਸਤਾਨੀ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਜੀ.ਐੱਮ. ਸ਼ਾਹ ਨਵਾਬਸ਼ਾਹ ਸੀਟ ਤੋਂ ਪੀ.ਪੀ.ਪੀ. ਦੇ ਉਪ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਵਿਰੁੱਧ ਚੋਣ ਲੜਨਗੇ। ਇਸ ਦੇ ਇਲਾਵਾ ਕਰਾਚੀ-243 ਸੀਟ 'ਤੇ ਪੀ. ਐੱਮ.ਐੱਲ.-ਐੱਨ. ਦੇ ਸ਼ੇਖ ਮੁਹੰਮਦ ਸ਼ਾਹ ਦਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪ੍ਰਮੁੱਖ ਇਮਰਾਨ ਖਾਨ ਨਾਲ ਮੁਕਾਬਲਾ ਹੋਵੇਗਾ। ਦੂਜੇ ਪਾਸੇ ਬਿਲਾਵਲ ਭੁੱਟੋ ਲਰਕਾਨਾ ਸੰਸਦੀ ਸੀਟ ਤੋਂ ਵੀ ਚੋਣ ਲੜਨਗੇ, ਜਿੱਥੇ ਉਨ੍ਹਾਂ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਹੈ।


Related News