ਕੈਨੇਡਾ 'ਚ ਸਭ ਤੋਂ ਤੇਜ਼ ਵਾਈ-ਫਾਈ ਦੀ ਸਹੂਲਤ ਦਿੰਦਾ ਹੈ 'ਕੈਲਗਰੀ ਹਵਾਈ ਅੱਡਾ'

06/17/2018 3:49:59 PM

ਟੋਰਾਂਟੋ— ਕੈਨੇਡਾ 'ਚ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਵਾਈ ਫਾਈ ਦੀ ਸਭ ਤੋਂ ਤੇਜ਼ ਸੇਵਾ ਦੇਣ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਕੈਲਗਰੀ ਕੌਮਾਂਤਰੀ ਹਵਾਈ ਅੱਡੇ ਨੂੰ 24 ਸਭ ਤੋਂ ਵੱਡੇ ਉੱਤਰੀ ਅਮਰੀਕੀ ਹਵਾਈ ਅੱਡਿਆਂ 'ਚੋਂ ਤੀਜਾ ਸਥਾਨ ਮਿਲਿਆ ਹੈ, ਭਾਵ ਕੈਨੇਡਾ 'ਚ ਕੈਲਗਰੀ ਹਵਾਈ ਅੱਡਾ ਸਭ ਤੋਂ ਵਧੀਆ ਵਾਈ-ਫਾਈ ਸਹੂਲਤ ਦਿੰਦਾ ਹੈ।
ਰਿਪੋਰਟ ਮੁਤਾਬਕ ਅਮਰੀਕਾ ਦੇ ਸਿਆਟਲ ਹਵਾਈ ਅੱਡਾ ਅਤੇ ਡੈਨੇਵਰ ਹਵਾਈ ਅੱਡਾ ਕੈਲਗਰੀ ਤੋਂ ਵੀ ਤੇਜ਼ ਸਪੀਡ ਦੀ ਵਾਈ-ਫਾਈ ਸੇਵਾ ਦੇਣ ਵਾਲੇ ਹਨ। ਇਸੇ ਲਈ ਸਿਆਟਲ ਨੂੰ ਪਹਿਲਾ ਅਤੇ ਡੈਨੇਵਰ ਨੂੰ ਦੂਜਾ ਸਥਾਨ ਮਿਲਿਆ ਹੈ।
ਇਸ ਸੂਚੀ 'ਚ ਵੈਨਕੂਵਰ ਹਵਾਈ ਅੱਡੇ ਨੂੰ 7ਵਾਂ ਸਥਾਨ ਮਿਲਿਆ ਹੈ। ਇਹ ਰਿਪੋਰਟ 'ਇੰਟਰਨੈੱਟ ਸਪੀਡ ਟੈੱਸਟ ਮੈਟਰਿਕਸ ਸਰਵਿਸ', ਊਕਲਾ ਵੱਲੋਂ ਪੇਸ਼ ਕੀਤੀ ਗਈ ਹੈ। 2017 ਤੋਂ 2018 ਦੇ ਸਮੇਂ ਵਿਚਕਾਰ ਦੇ ਡਾਟੇ 'ਤੇ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ। ਪਿਛਲੇ ਸਾਲ ਵੈਨਕੂਵਰ ਨੂੰ ਦੂਜਾ ਸਥਾਨ ਹਾਸਲ ਹੋਇਆ ਸੀ ਪਰ ਇਸ ਵਾਰ ਉਹ ਸੱਤਵੇਂ ਨੰਬਰ 'ਤੇ ਹੀ ਆਪਣੀ ਥਾਂ ਬਣਾ ਸਕਿਆ ਹੈ। ਟੋਰਾਂਟੋ ਪੀਅਰਸਨ ਹਵਾਈ ਅੱਡਾ ਵੀ ਕੋਈ ਚੰਗਾ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਅਤੇ ਇਸ ਨੂੰ 23ਵਾਂ ਸਥਾਨ ਮਿਲਿਆ ਹੈ। ਸਭ ਤੋਂ ਮਾੜਾ ਹਾਲ ਮਾਂਟਰੀਅਲ ਹਵਾਈ ਅੱਡੇ ਦਾ ਹੈ, ਜਿਸ ਨੂੰ ਇਸ 'ਚ 24ਵਾਂ ਸਥਾਨ ਪ੍ਰਾਪਤ ਹੋਇਆ ਹੈ।


Related News