ਸਿਡਨੀ : ਅੱਗ ਦੀਆਂ ਲਪਟਾਂ 'ਚ ਘਿਰੀ ਫੈਕਟਰੀ, ਬਚਾਅ ਕੰਮ ਜਾਰੀ

06/17/2018 2:39:58 PM

ਸਿਡਨੀ— ਸਿਡਨੀ ਦੇ ਕੈਂਪਰਡਾਊਨ 'ਚ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਫੈਕਟਰੀ ਵਿਚ ਅੱਗ ਲੱਗਣ ਕਾਰਨ ਕਾਲਾ ਧੂੰਆਂ ਫੈਲ ਗਿਆ। ਪੁਲਸ ਮੁਤਾਬਕ ਅੱਗ ਆਸਟ੍ਰੇਲੀਆ ਸਟਰੀਟ ਅਤੇ ਐਲਟਨ ਲੇਨ 'ਚ ਸਥਿਤ ਇਕ ਮੰਜ਼ਲਾਂ ਇਮਾਰਤ ਨੂੰ ਸਵੇਰੇ ਤਕਰੀਬਨ 9.30 ਵਜੇ ਲੱਗੀ। ਅੱਗ ਲੱਗਣ ਕਾਰਨ ਇਮਾਰਤ 'ਚੋਂ ਕਾਲਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ। 

PunjabKesari
ਮੌਕੇ 'ਤੇ ਤਕਰੀਬਨ 25 ਫਾਇਰ ਫਾਈਟਰ ਅੱਗ ਬੁਝਾਉਣ ਲਈ ਪੁੱਜੇ ਅਤੇ ਉਨ੍ਹਾਂ ਨੇ ਨੇੜੇ ਦੀਆਂ ਇਮਾਰਤਾਂ ਨੂੰ ਨੁਕਸਾਨ ਤੋਂ ਬਚਾਇਆ। ਸਾਵਧਾਨੀ ਦੇ ਤੌਰ 'ਤੇ ਇਮਾਰਤ ਦੇ ਨਾਲ ਲੱਗਦੇ ਘਰਾਂ 'ਚ ਰਹਿੰਦੇ ਲੋਕਾਂ ਨੇ ਘਰ ਖਾਲੀ ਕਰ ਦਿੱਤੇ।

PunjabKesari

ਫਾਇਰ ਫਾਈਟਰ ਅੱਗ 'ਤੇ ਕਾਬੂ ਪਾਉਣ 'ਚ ਜੁੱਟੇ ਹੋਏ ਹਨ। ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਇਲਾਕੇ ਵੱਲ ਨਾ ਆਉਣ। ਪੁਲਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News