ਮਿੱਠੇ ਦੇ ਸ਼ੌਕੀਨ ਤਾਂ ਬਣਾਓ Aloo Ka Halwa

06/17/2018 2:03:23 PM


ਜਲੰਧਰ— ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ। ਤੁਸੀਂ ਇਸ ਨੂੰ ਵੱਖ-ਵੱਖ ਸਬਜ਼ੀਆਂ  ਨਾਲ ਪਕਾ ਕੇ ਤਾਂ ਖਾਂਦੇ ਹੀ ਹੋਵੋਗੇ, ਕਿਉਂ ਨਾ ਇਸ ਵਾਰ ਇਸ ਤੋਂ ਨਮਕੀਨ ਦੀ ਬਜਾਏ ਕੁਝ ਮਿੱਠਾ ਤਿਆਰ ਕੀਤਾ ਜਾਵੇ? ਜੀ ਹਾਂ, ਤੁਸੀਂ ਇਸ ਦਾ ਮਿੱਠੇ ਵਿਚ ਹਲਵਾ ਵੀ ਬਣਾ ਕੇ ਖਾ ਸਕਦੇ ਹੋ। ਇਹ ਖਾਣ ਵਿਚ ਬਹੁਤ ਹੀ ਸੁਆਦ ਬਣਦਾ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਘਿਉ - 100 ਗ੍ਰਾਮ
ਆਲੂ (ਉੱਬਲ਼ੇ ਅਤੇ ਮੈਸ਼ ਕੀਤੇ ਹੋਏ) - 550 ਗ੍ਰਾਮ
ਦੁੱਧ - 220 ਮਿ.ਲੀ.
ਚੀਨੀ - 140 ਗ੍ਰਾਮ
ਇਲਾਇਚੀ ਪਾਊਡਰ - 1/2 ਚੱਮਚ
ਬਦਾਮ -  15 ਗ੍ਰਾਮ
ਕਾਜੂ - 15 ਗ੍ਰਾਮ
ਬਦਾਮ - ਗਾਰਨਿਸ਼ ਲਈ
ਕਾਜੂ - ਗਾਰਨਿਸ਼ ਲਈ
ਵਿਧੀ—
1. ਕੜ੍ਹਾਈ ਵਿਚ 100 ਗ੍ਰਾਮ ਘਿਉ ਗਰਮ ਕਰਕੇ 550 ਗ੍ਰਾਮ ਉੱਬਲ਼ੇ ਅਤੇ ਮੈਸ਼ ਕੀਤੇ ਹੋਏ ਆਲੂ ਪਾਓ ਅਤੇ ਇਸ ਨੂੰ ਤੱਦ ਤੱਕ ਪਕਾਓ ਜਦੋਂ ਤੱਕ ਇਹ ਬਰਾਊਨ ਨਾ ਹੋ ਜਾਣ।
2. ਇਸ ਨੂੰ ਲੱਗਭੱਗ 7-8 ਮਿੰਟ ਤੱਕ ਪਕਾਓ।
3. ਫਿਰ ਇਸ ਵਿਚ 220 ਮਿ.ਲੀ. ਦੁੱਧ, 140 ਗ੍ਰਾਮ ਚੀਨੀ, 1/2 ਚੱਮਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
4. ਹਲਵੇ ਨੂੰ ਲਗਾਤਾਰ 5 ਤੋਂ 7 ਮਿੰਟ ਤੱਕ ਹਿਲਾਓ ਜਦੋਂ ਤੱਕ ਚੀਨੀ ਚੰਗੀ ਤਰ੍ਹਾਂ ਨਾਲ ਘੁਲ ਨਾ ਜਾਵੇ।
5. ਹੁਣ ਇਸ ਵਿਚ 15 ਗ੍ਰਾਮ ਬਦਾਮ, 15 ਗ੍ਰਾਮ ਕਾਜੂ ਮਿਕਸ ਕਰੋ ਅਤੇ ਇਸ ਨੂੰ ਦੁਬਾਰਾ 3 ਤੋਂ 5 ਮਿੰਟ ਤੱਕ ਪਕਾਓ।
6. ਆਲੂ ਦਾ ਹਲਵਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਬਦਾਮ ਅਤੇ ਕਾਜੂ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।

 


Related News